ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਫੁੱਟਬਾਲਰ ਫੋਰਟੁਨਾਟੋ ਫ੍ਰੈਂਕੋ ਦਾ ਦੇਹਾਂਤ

ਭਾਰਤ ਦੀ 1962 ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰ ਰਹੇ ਫੋਰਟੁਨਾਟੋ ਫ੍ਰੈਂਕੋ ਦਾ ਸੋਮਵਾਰ ਨੂੁੰ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਪਰ ਇਸ ਦਾ ਕਾਰਨ ਨਹੀਂ ਦੱਸਿਆ। ਫ੍ਰੈਂਕੋ ਦੇ ਪਰਿਵਾਰ ‘ਚ ਪਤਨੀ, ਬੇਟਾ ਅਤੇ ਬੇਟੀ ਹੈ। ਭਾਰਤ ਦੇ ਮਿਡ ਫੀਲਡ ਦੇ ਸਰਬੋਤਮ ਖਿਡਾਰੀਆਂ ‘ਚੋਂ ਇਕ ਫ੍ਰੈਂਕੋ 1960 ਤੋਂ 1964 ਦੇ ਰੋਮ ਓਲੰਪਿਕ ‘ਚ ਵੀ ਭਾਰਤੀ ਟੀਮ ਦੇ ਹਿੱਸਾ ਸਨ ਪਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਉਹ ਜਕਾਰਤਾ ‘ਚ 1962 ‘ਚ ਖੇਡੇ ਗਏ ਏਸ਼ੀਆਈ ਖੇਡਾਂ ‘ਚ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ।

ਫ੍ਰੈਂਕੋ ਨੇ ਭਾਰਤ ਵੱਲੋਂ 26 ਮੈਚ ਖੇਡੇ। ਇਨ੍ਹਾਂ ‘ਚੋਂ 1962 ਦਾ ਏਸ਼ੀਆ ਕੱਪ ਵੀ ਸ਼ਾਮਲ ਹੈ, ਜਿਸ ‘ਚ ਭਾਰਤ ਉਪ-ਜੇਤੂ ਰਿਹਾ ਸੀ। ਉਹ ਮਰਡੇਕਾ ਕੱਪ ‘ਚ 1964 ਅਤੇ 1965 ‘ਚ ਕ੍ਰਮਵਾਰ ਸਿਲਵਰ ਅਤੇ ਕਾਂਸੇ ਮੈਡਲ ਜਿੱਤਣ ਵਾਲੀ ਟੀਮ ਦੇ ਵੀ ਮੈਂਬਰ ਸਨ। ਹਾਲਾਂਕਿ ਉਨ੍ਹਾਂ ਆਪਣੇ ਸਰਬੋਤਮ ਪ੍ਰਦਰਸ਼ਨ 1962 ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਕੀਤਾ ਸੀ ਜਦੋਂ ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ ਸੀ।

ਗੋਆ ਦੇ ਰਹਿਣ ਵਾਲੇ ਫ੍ਰੈਂਕੋ ਘਰੇਲੂ ਪੱਧਰ ‘ਤੇ ਮੁੰਬਈ ਦੇ ਟਾਟਾ ਫੁੱਟਬਾਲ ਕਲੱਬ ਵੱਲੋਂ ਖੇਡਦੇ ਸਨ। ਏਆਈਐੱਫਐੱਫ ਦੇ ਪ੍ਰਧਾਨ ਪ੍ਰਫੁੱਲ ਪਟੇਲ, ਮੁੱਖ ਸਕੱਤਰ ਕੁਸ਼ਲ ਦਾਸ ਅਤੇ ਭਾਰਤੀ ਓਲੰਪਿਕ ਸੰਘ (ਆਈਓਏ) ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ। ਪਟੇਲ ਨੇ ਕਿਹਾ ਕਿ ਇਹ ਸੁਣ ਕੇ ਕਾਫੀ ਦੁੱਖ ਹੋਇਆ ਕਿ ਫ੍ਰੈਂਕੋ ਨਹੀਂ ਰਹੇ। ਉਨ੍ਹਾਂ 1962 ‘ਚ ਭਾਰਤ ਨੂੰ ਗੋਲਡ ਮੈਡਲ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਆਈਓਏ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।

Post Author: admin

Leave a Reply

Your email address will not be published. Required fields are marked *