ਧੂਰੀ ਤੋਂ ਆਪ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਦੀ ਸੜਕ ਹਾਦਸੇ ਵਿੱਚ ਮੌਤ

ਖਮਾਣੋਂ: ਬੀਤੀ ਰਾਤ ਮੁੱਖ ਮਾਰਗ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਾਰਟੀ ਵਿਚ ਸੋਗ ਦੀ ਲਹਿਰ ਹੈ।ਸੰਦੀਪ ਸਿੰਗਲਾ ਦੀ ਮੌਤ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਲ਼ਿਖਿਆ, ‘ਮੇਰੇ ਪਿਆਰੇ ਦੋਸਤ ਅਤੇ ਸਾਡੀ ਟੀਮ ਦੇ ਨੌਜਵਾਨ ਮੈਂਬਰ ਸੰਦੀਪ ਸਿੰਗਲਾ ਇਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ …ਰੂਹ ਦੀ ਸ਼ਾਂਤੀ ਦੀ ਅਰਦਾਸ ..ਬੇਵਕਤੀ ਅਲਵਿਦਾ ਦੋਸਤ…’।

Post Author: admin

Leave a Reply

Your email address will not be published. Required fields are marked *