ਲਾਲੂ ਨੇ ਮੋਦੀ ਨੂੰ ਚੇਤੇ ਕਰਾਇਆ, ਦੇਵੇਗੌੜਾ ਸਰਕਾਰ ਵੇਲੇ ਇਕ ਦਿਨ ‘ਚ ਪੌਣੇ 13 ਕਰੋੜ ਬੱਚਿਆਂ ਨੂੰ ਪੋਲੀਓ ਖੁਰਾਕਾਂ ਦਿੱਤੀਆਂ ਸਨ, ਇਹ ਵਿਸ਼ਵ ਰਿਕਾਰਡ ਅਜੇ ਵੀ ਕਾਇਮ

ਨਵੀਂ ਦਿੱਲੀ : ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਸਾਰਿਆਂ ਨੂੰ ਮੁਫਤ ਵੈਕਸੀਨ ਲਾਈ ਜਾਵੇ ਅਤੇ ਕੇਂਦਰ ਤੇ ਰਾਜਾਂ ਲਈ ਵੈਕਸੀਨ ਦਾ ਰੇਟ ਇਕ ਹੋਵੇ | ਚਾਰਾ ਘਪਲੇ ਵਿਚ 40 ਮਹੀਨੇ ਜੇਲ੍ਹ ਵਿਚ ਕੱਟਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋਏ ਲਾਲੂ ਨੇ ਇਹ ਪਹਿਲਾ ਬਿਆਨ ਦਿੱਤਾ ਹੈ |
ਲਾਲੂ ਨੇ ਕਿਹਾ ਕਿ ਐੱਚ ਡੀ ਦੇਵੇਗੌੜਾ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਸਹੂਲਤਾਂ ਘੱਟ ਹੋਣ ਦੇ ਬਾਵਜੂਦ 12 ਕਰੋੜ 70 ਲੱਖ ਬੱਚਿਆਂ ਨੂੰ ਇਕ ਦਿਨ (8 ਜਨਵਰੀ, 1997) ਵਿਚ ਪੋਲੀਓ ਦੀ ਖੁਰਾਕ ਦਿੱਤੀ ਗਈ ਸੀ | ਇਹ ਅੱਜ ਵੀ ਵਿਸ਼ਵ ਰਿਕਾਰਡ ਹੈ | ਉਦੋਂ ਜਨਤਾ ਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਕਈ ਸਮੱਸਿਆਵਾਂ ਦਰਪੇਸ਼ ਸਨ, ਪਰ ਸਰਕਾਰ ਨੇ ਦਿੜ੍ਹ ਇਰਾਦੇ ਨਾਲ ਸਭ ਰੁਕਾਵਟਾਂ ‘ਤੇ ਕਾਬੂ ਪਾਇਆ | ਬਦਕਿਸਮਤੀ ਦੀ ਗੱਲ ਹੈ ਕਿ ਵਿਸ਼ਵ ਗੁਰੂ ਕਹਾਉਂਦੀ ਵਰਤਮਾਨ ਸਰਕਾਰ ਟੀਕੇ ਦੇ ਪੈਸੇ ਲੈਣ ਦੇ ਬਾਵਜੂਦ ਲੋੜੀਂਦੇ ਟੀਕਿਆਂ ਦਾ ਪ੍ਰਬੰਧ ਨਹੀਂ ਕਰ ਸਕੀ | ਉਨ੍ਹਾ ਕਿਹਾ ਕਿ ਕੇਂਦਰ ਤੇ ਰਾਜਾਂ ਲਈ ਟੀਕੇ ਦੇ ਵੱਖ-ਵੱਖ ਰੇਟਾਂ ਕਰਕੇ ਸੁਪਰੀਮ ਕੋਰਟ ਨੇ ਵੀ ਝਾੜਿਆ ਹੈ | ਕਈ ਗੈਰ-ਭਾਜਪਾ ਰਾਜਾਂ ਦੇ ਮੁੱਖ ਮੰਤਰੀ ਦੋਸ਼ ਲਾ ਰਹੇ ਹਨ ਕਿ ਉਹ ਤਾਂ ਟੀਕਾਕਰਨ ਤੇਜ਼ੀ ਨਾਲ ਕਰਨਾ ਚਾਹੁੰਦੇ ਹਨ, ਪਰ ਟੀਕੇ ਨਹੀਂ ਮਿਲ ਰਹੇ | ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਨੇ ਆਪਣੀ ਧੀ ਰਾਜ ਸਭਾ ਮੈਂਬਰ ਮੀਸਾ ਭਾਰਤੀ ਦੇ ਘਰੋਂ ਐਤਵਾਰ ਪਾਰਟੀ ਆਗੂਆਂ ਨਾਲ ਵਰਚੁਅਲ ਮੀਟਿੰਗ ਕਰਕੇ ਕਿਹਾ ਸੀ ਕਿ ਉਹ ਆਪਣੇ ਇਲਾਕਿਆਂ ਵਿਚ ਕੋਵਿਡ ਕੇਅਰ ਸੈਂਟਰ ਖੋਲ੍ਹਣ

Post Author: admin

Leave a Reply

Your email address will not be published. Required fields are marked *