ਪਰਵਾਸੀਆਂ ਨੂੰ ਐਤਕੀਂ ਮੁਫ਼ਤ ’ਚ ਖੁਰਾਕੀ ਅਨਾਜ ਵੰਡਣ ਦੀਆਂ ਸੰਭਾਵਨਾਵਾਂ ਤੋਂ ਸਰਕਾਰ ਦਾ ਇਨਕਾਰ

ਨਵੀਂ ਦਿੱਲੀ, 10 ਮਈ

ਕੇਂਦਰ ਸਰਕਾਰ ਨੇ ਪਰਵਾਸੀਆਂ ਨੂੰ ਐਤਕੀਂ ਮੁਫ਼ਤ ਵਿੱਚ ਖੁਰਾਕੀ ਅਨਾਜ ਵੰਡਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਅਜੇ ਤੱਕ ਪੂਰੇ ਦੇਸ਼ ਵਿੱਚ ਮੁਕੰਮਲ ਲੌਕਡਾਊਨ ਲਾਉਣ ਦੀ ਨੌਬਤ ਨਹੀਂ ਆਈ ਤੇ ਨਾ ਹੀ ਭੱਜ-ਨੱਠ ਵਾਲੇ ਹਾਲਾਤ ਹਨ। ਹਾਲਾਂਕਿ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ 80 ਕਰੋੜ ਰਾਸ਼ਨ ਕਾਰਡਧਾਰਕਾਂ ਨੂੰ ਦੋ ਮਹੀਨਿਆਂ- ਮਈ ਤੇ ਜੂਨ ਲਈ ਵਾਧੂ ਮੁਫ਼ਤ ਅਨਾਜ ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਖੁਰਾਕ ਸਕੱਤਰ ਸੁਦਾਂਸ਼ੂ ਪਾਂਡੇ ਨੇ ਵਰਚੁਅਲ ਪੱਤਰਕਾਰ ਮਿਲਣੀ ਦੌਰਾਨ ਕਿਹਾ, ‘‘ਪਰਵਾਸੀ ਕਾਮਿਆਂ ਦਾ ਸੰਕਟ ਪਿਛਲੇ ਸਾਲ ਜਿੰਨਾ ਵਿਸ਼ਾਲ ਨਹੀਂ ਹੈ….ਮੁਕੰਮਲ ਦੇਸ਼ਵਿਆਪੀ ਲੌਕਡਾਊਨ ਵੀ ਨਹੀਂ ਲੱਗਿਆ। ਇਹ ਸਥਾਨਕ ਤਾਲਾਬੰਦੀ ਹੈ, ਸਨਅਤਾਂ ਕੰਮ ਕਰ ਰਹੀਆਂ ਹਨ। ਅਜੇ ਤੱਕ ਮੁਕੰਮਲ ਤਾਲਾਬੰਦੀ ਨਹੀਂ ਕੀਤੀ ਗਈ। ਦਹਿਸ਼ਤ ਵਾਲੇ ਹਾਲਾਤ ਨਹੀਂ ਹਨ।’ ਉਨ੍ਹਾਂ ਕਿਹਾ ਕਿ ਜਿਹੜੇ ਕੁਝ ਪਰਵਾਸੀ ਆਪਣੇ ਪਿੰਡਾਂ ਨੂੰ ਪਰਤੇ ਵੀ ਹਨ, ਨੂੰ ਰਾਜ ਜਾਂ ਕੇਂਦਰੀ ਰਾਸ਼ਨ ਕਾਰਡ ਰਾਹੀਂ ਖੁਰਾਕੀ ਅਨਾਜ ਮਿਲ ਰਿਹਾ ਹੈ। ਚੇਤੇ ਰਹੇ ਕਿ ਪਿਛਲੇ ਸਾਲ ਸਰਕਾਰ ਨੇ ਪਰਵਾਸੀਆਂ ਤੇ ਪਿੱਤਰੀ ਰਾਜਾਂ ਨੂੰ ਮੁੜਦਿਆਂ ਅਵਾਜ਼ਾਰ ਹੋਣ ਵਾਲੇ ਪਰਵਾਸੀਆਂ ਨੂੰ ਮੁਫ਼ਤ ’ਚ 6.40 ਲੱਖ ਟਨ ਖੁਰਾਕੀ ਅਨਾਜ ਵੰਡਿਆ ਸੀ

Post Author: admin

Leave a Reply

Your email address will not be published. Required fields are marked *