‘ਬੁੱਢਾ’ ਹੋਣ ਲੱਗਿਆ ਚੀਨ: ਆਬਾਦੀ ’ਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪੁੱਜੀ, ਨੌਜਵਾਨਾਂ ਦੀ ਘਟਣ ਲੱਗੀ

ਪੇਈਚਿੰਗ, 11 ਮਈ

ਚੀਨੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਜਨਮ ਦੇਣ ਵਾਲੇ ਜੋੜਿਆਂ ਦੀ ਗਿਣਤੀ ਘੱਟ ਹੈ। ਚੀਨ ਵਿਚ ਕੰਮ ਕਰਨ ਵਾਲੇ ਲੋਕ ਘੱਟ ਰਹੇ ਹਨ ਕਿਉਂਕਿ ਦੇਸ਼ ਦੀ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ ਰਹੀ ਹੈ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਕਿ ਸਾਲ 2020 ਦੇ ਅੰਤ ਵਿਚ ਖਤਮ ਹੋਏ ਦਹਾਕੇ ਵਿਚ ਦੇਸ਼ ਦੀ ਆਬਾਦੀ 7.20 ਕਰੋੜ ਵਧ ਕੇ 1.411 ਅਰਬ ਹੋ ਗਈ ਹੈ ਅਤੇ ਆਬਾਦੀ ਵਿਚ ਸਾਲਾਨਾ ਵਾਧੇ ਦੀ ਔਸਤਨ ਦਰ 0.53 ਪ੍ਰਤੀਸ਼ਤ ਹੈ। ਚੀਨ ਵਿੱਚ ਆਬਾਦੀ ਦੇ ਵਾਧੇ ਨੂੰ ਰੋਕਣ ਲਈ 1980 ਵਿੱਚ ਕਈ ਪਾਬੰਦੀਆਂ ਲਗਾਈਆਂ ਸਨ ਪਰ ਹੁਣ ਚਿੰਤਾ ਇਹ ਹੈ ਕਿ ਦੇਸ਼ ਵਿੱਚ ਨੌਜਵਾਨਾਂ ਦੀ ਗਿਣਤੀ ਘੱਟ ਗਈ ਹੈ ਤੇ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨਾਲ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਆ ਰਹੀ ਹੈ। ਚੀਨ ਵਿੱਚ ਜਨਮ ਸਬੰਧੀ ਨਿਯਮਾਂ ਨੂੰ ਨਰਮ ਕੀਤਾ ਜਾ ਚੁੱਕਿਆ ਹੈ ਪਰ ਪਰ ਜੋੜੇ ਮਹਿੰਗਾਈ, ਛੋਟੇ ਘਰਾਂ ਤੇ ਮਾਵਾਂ ਨਾਲ ਨੌਕਰੀ ’ਤੇ ਹੋਣ ਵਾਲੇ ਪੱਖਪਾਤ ਕਾਰਨ ਉਹ ਬੱਚਿਆਂ ਨੂੰ ਜਨਮ ਦੇਣ ਤੋਂ ਕਤਰਾ ਰਹੇ ਹਨ

Post Author: admin

Leave a Reply

Your email address will not be published. Required fields are marked *