ਕੰਗਨਾ ਰਣੌਤ ਨੂੰ ਵੀ ਕੋਰੋਨਾ ਪਾਜ਼ੇਟਿਵ

ਅਦਾਕਾਰਾ ਕੰਗਨਾ ਰਣੌਤ ਨੂੰ ਵੀ ਕੋਰੋਨਾ ਹੋ ਗਿਆ ਹੈ। ਖ਼ੁਦ ਅਦਾਕਾਰਾ ਨੇ ਇੰਟਰਨੈੱਟ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਕੰਗਨਾ ਰਣੌਤ ਨੇ ਲਿਖਿਆ, ‘ਥਕਾਨ ਤੇ ਕਮਜ਼ੋਰੀ ਮਹਿਸੂਸ ਹੋਣ ਦੇ ਨਾਲ ਨਾਲ ਅੱਖਾਂ ‘ਚ ਜਲਨ ਮਹਿਸੂਸ ਹੋ ਰਹੀ ਸੀ।’ ਇਸ ਤੋਂ ਬਾਅਦ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ, ‘ਮੈਂ ਹਿਮਾਚਲ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੀ ਸੀ ਤੇ ਕੱਲ੍ਹ ਕਰਵਾਇਆ। ਅੱਜ ਇਸ ਦਾ ਰਿਜ਼ਲਟ ਆਇਆ ਕਿ ਮੈਂ ਕੋਰੋਨਾ ਪਾਜ਼ੇਟਿਵ ਹਾਂ। ਮੈਂ ਖ਼ੁਦ ਨੂੰ ਕੁਆਰੰਟਾਈਨ ਕਰ ਲਿਆ ਹੈ, ਮੈਨੂੰ ਇਸ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਵਾਇਰਸ ਮੇਰੇ ਸਰੀਰ ‘ਚ ਪਾਰਟੀ ਕਰ ਰਿਹਾ ਹੈ।’ ਕੰਗਨਾ ਰਣੌਤ ਨੇ ਇਹ ਵੀ ਲਿਖਿਆ ਕਿ ਹੁਣ ਮੈਨੂੰ ਪਤਾ ਲੱਗਾ ਹੈ ਤੇ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ। ਤੁਸੀਂ ਲੋਕ ਇਸ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦਿਓ, ਜੇ ਤੁਸੀ ਇਸ ਤੋਂ ਡਰੋਗੇ ਤਾਂ ਇਹ ਤੁਹਾਨੂੰ ਹੋਰ ਡਰਾਏਗਾ।’

Post Author: admin

Leave a Reply

Your email address will not be published. Required fields are marked *