ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕਰੋਨਾ ਪਾਜ਼ੇਟਿਵ,

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕਰੋਨਾ ਪਾਜ਼ੇਟਿਵ ਆਇਆ ਹੈ। ਸ਼ਿਲਪਾ ਨੇ ਪੋਸਟ ਕਰਕੇ ਦੱਸਿਆ ਹੈ ਕਿ ਕਿੰਝ ਉਨ੍ਹਾਂ ਦੇ ਪਰਿਵਾਰ ਲਈ ਪਿਛਲੇ ਦੱਸ ਦਿਨ ਪਰੇਸ਼ਾਨੀਆਂ ਵਾਲੇ ਰਹੇ। ਉਨ੍ਹਾਂ ਨੇ ਪੂਰੀ ਡਿਟੇਲ ਪੋਸਟ ਕਰਦੇ ਹੋਏ ਕੋਰੋਨਾ ਦੇ ਕਾਰਨ ਜੋ ਹਾਲਾਤ ਬਣੇ ਹਨ ਉਸ ਦੇ ਬਾਰੇ ‘ਚ ਡਿਟੇਲ ‘ਚ ਦੱਸਿਆ।

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ‘ਚ ਲਿਖਿਆ ਕਿ ‘ਪਿਛਲੇ ਦੱਸ ਦਿਨ ਬਤੌਰ ਪਰਿਵਾਰ ਸਾਡੇ ਲਈ ਬਹੁਤ ਮੁਸ਼ਕਿਲ ਭਰੇ ਰਹੇ। ਮੇਰੇ ਮਾਤਾ-ਪਿਤਾ ਵੀ ਕੋਵਿਡ-10 ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਸਮਿਸ਼ਾ, ਵਿਆਨ-ਰਾਜ, ਮੇਰੀ ਮਾਂ ਅਤੇ ਰਾਜ ਵੀ ਇਸ ਦੀ ਚਪੇਟ ‘ਚ ਆ ਗਏ ਹਨ। ਆਫੀਸ਼ੀਅਲ ਗਾਈਡਲਾਈਨਸ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਸਾਰੇ ਲੋਕ ਅਸੀਂ ਇਕਾਂਤਵਾਸ ‘ਚ ਆਪਣੇ ਕਮਰੇ ‘ਚ ਹਾਂ।


ਸ਼ਿਲਪਾ ਨੇ ਦੱਸਿਆ ਕਿ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ। ਸਾਡੇ ਹਾਊਸ ਸਟਾਫ਼ ‘ਚ ਵੀ ਦੋ ਲੋਕ ਕੋਰੋਨਾ ਪਾਜ਼ੇਟਿਵ ਹੋਏ। ਉਨ੍ਹਾਂ ਦਾ ਮੈਡੀਕਲੀ ਇਲਾਜ ਕੀਤਾ ਜਾ ਰਿਹਾ ਹੈ। ਭਗਵਾਨ ਦੀ ਕ੍ਰਿਪਾ ਨਾਲ ਸਾਰੇ ਲੋਕ ਰਿਕਵਰੀ ਦੇ ਰਸਤੇ ‘ਤੇ ਹਨ।

Post Author: admin

Leave a Reply

Your email address will not be published. Required fields are marked *