ਪੰਜਾਬ ’ਚ ਆਕਸੀਜਨ ਦੀ ਕਮੀ ਨਹੀਂ-ਸਿਹਤ ਮੰਤਰੀ

ਫ਼ਿਲਹਾਲ ਸੂਬੇ ’ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਪਰ ਜੇ ਕੇਸ ਵਧਦੇ ਹਨ ਤਾਂ ਬਹੁਤ ਜ਼ਿਆਦਾ ਪੀਕ ਆਉਂਦਾ ਹੈ ਤਾਂ ਆਕਸੀਜਨ ਦਾ ਭੰਡਾਰ ਲਾਜ਼ਮੀ ਹੈ। ਜਿਸ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੀ ਆਕਸੀਜਨ ਦਾ ਐਲੋਕੇਸ਼ਨ ਕੁਝ ਘੱਟ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਠੀਕ ਕਰ ਦਿੱਤਾ ਗਿਆ ਹੈ..

ਮੰਤਰੀ ਸਿੱਧੂ ਵੀਰਵਾਰ ਨੂੰ ਮੋਹਾਲੀ ’ਚ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ ਦੀ ਇਕ ਬੈਠਕ ’ਚ ਭਾਗ ਲੈਣ ਲਈ ਆਏ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ’ਚ ਆਕਸੀਜ਼ਨ ਦੇ ਜੋ ਲੋਕਲ ਮੈਨਊਫੈਕਚਰ ਹੈ ਉਨ੍ਹਾਂ ’ਤੇ ਕੁਝ ਪਾਬੰਦੀਆਂ ਲਗਾਈਆਂ ਜਾਣਗੀਆਂ। ਪਹਿਲਾਂ ਆਕਸੀਨਜ਼ਨ ਹਸਪਤਾਲਾਂ ਤੇ ਸਰਕਾਰ ਨੂੰ ਦੇਣੀ ਪਵੇਗੀ। ਬਾਹਰੀ ਕੰਪਨੀਆਂ ਨੂੰ ਆਕਸੀਜਨ ਦੇਣ ਲਈ ਕੰਪਨੀਆਂ ਦਾ ਕੋਟਾ ਤੈਅ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋ ਜੋ ਪੰਜਾਬ ਨੂੰ ਕੋਵਿਡ ਵੈਕਸੀਨ ਦੀ ਚਾਰ ਲੱਖ ਡੋਜ਼ ਦੀ ਖੇਪ ਭੇਜੀ ਗਈ ਹੈ ਉਹ ਬੇਹੱਦ ਘੱਟ ਹੈ। ਪੰਜਾਬ ਨੂੰ ਘੱਟ ਤੋਂ ਘੱਟ ਇਕ ਟਾਈਮ ’ਚ 15 ਲੱਖ ਡੋਜ਼ ਭੇਜੀ ਜਾਣੀ ਚਾਹੀਦੀ। ਉਸ ਤੋਂ ਬਾਅਦ ਹਫ਼ਤੇ ਦਾ ਕੋਟਾ ਫਿਕਸ ਕਰਨਾ ਚਾਹੀਦਾ, ਜਿਸ ਤੋਂ ਬਾਅਦ ਟੀਕਾਕਰਨ ’ਚ ਤੇਜ਼ੀ ਆਵੇਗੀ। ਕੇਂਦਰ ਨੇ ਜੋ ਟੀਕੇ ਦੇ ਰੇਟ ਵਧਾਏ ਹੈ ਉਹ ਗ਼ਲਤ ਕੀਤਾ ਹੈ। ਇਸ ਤਰ੍ਹਾਂ ਦੇ ਸਮੇਂ ’ਚ ਰੇਟ ਘੱਟ ਕਰਨਾ ਚਾਹੀਦਾ ਬਲਕਿ ਲੋਕਾਂ ਨੂੰ ਮੁਫ਼ਤ ’ਚ ਵੈਕਸੀਨੇਸ਼ਨ ਦੇਣੀ ਚਾਹੀਦੀ ਹੈ

.

Post Author: admin

Leave a Reply

Your email address will not be published. Required fields are marked *