ਸਰਵਉਚ ਅਦਾਲਤ ਨੇ ਕੋਵਿਡ ਪ੍ਰਬੰਧਨ ਬਾਰੇ ਕੇਂਦਰ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 22 ਅਪਰੈਲ

ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਕਰੋਨਾ ਦੇ ਮਾਮਲੇ ਵਧਣ ਤੇ ਮਰੀਜ਼ਾਂ ਨੂੰ ਆਕਸੀਜਨ ਤੇ ਦਵਾਈਆਂ ਦੀ ਸਪਲਾਈ ਨਾ ਮਿਲਣ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਸਰਵਉਚ ਅਦਾਲਤ ਨੇ ਜ਼ੋਰ ਦਿੱਤਾ ਕਿ ਆਕਸੀਜਨ ਸਪਲਾਈ, ਜ਼ਰੂਰੀ ਦਵਾਈਆਂ, ਟੀਕਿਆਂ ਦੀ ਸਪਲਾਈ ਲਈ ਦੇਸ਼ ਭਰ ਵਿਚ ਕੌਮੀ ਪਾਲਸੀ ਬਣਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਕਰੋਨਾ ਸਮੱਸਿਆ ਕਾਰਨ ਛੇ ਹਾਈ ਕੋਰਟਾਂ ਵਿਚ ਮਾਮਲੇ ਵਿਚਾਰ ਅਧੀਨ ਹਨ, ਇਸ ਨਾਲ ਆਮ ਲੋਕ ਦੁਚਿਤੀ ਵਿਚ ਹਨ। ਅਦਾਲਤ ਨੇ ਇਸ ਮਾਮਲੇ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀਆਂ ਸੇਵਾਵਾਂ ਲਈਆਂ ਹਨ ਜੋ ਦੇਸ਼ ਭਰ ਵਿਚ ਕੋਵਿਡ ਪ੍ਰਬੰਧਨ ਬਾਰੇ ਅਦਾਲਤ ਨੂੰ ਜਾਣਕਾਰੀ ਮੁਹੱਈਆ ਕਰਵਾਉਣਗੇ। ਦੇਸ਼ ਭਰ ਵਿਚ ਆਕਸੀਜਨ ਸਪਲਾਈ ਲਈ ਹੋ ਰਹੀ ਮਾਰਾਮਾਰੀ ਦਾ ਆਪੇ ਨੋਟਿਸ ਲੈਂਦਿਆਂ ਸਰਵਉਚ ਅਦਾਲਤ ਵਲੋਂ ਇਸ ਕੇਸ ਨੂੰ ਭਲਕੇ ਵਿਚਾਰਿਆ ਜਾਵੇਗਾ

Post Author: admin

Leave a Reply

Your email address will not be published. Required fields are marked *