ਸੁਪਰੀਮ ਕੋਰਟ ਨੇ ਕੇਂਦਰ ਤੋਂ ਦਵਾਈਆਂ ਤੇ ਆਕਸੀਜਨ ਦੀ ਸਪਲਾਈ ਨੂੰ ਲੈ ਮੰਗਿਆ ਜਵਾਬ

ਕੋਵਿਡ-19 ਦੀ ਦੂਜੀ ਲਹਿਰ ਨਾਲ ਸੰਘਰਸ਼ ਕਰ ਰਹੇ ਦੇਸ਼ ਦੇ ਸੰਕਟਪੂਰਨ ਹਾਲਾਤ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਤੋਂ ਜਵਾਬ ਤਲਬ ਕੀਤਾ। ਮਾਮਲੇ ਨੂੰ ਧਿਆਨ ’ਚ ਰੱਖਦੇ ਹੋਏ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕਰ ਕੇ ਨੈਸ਼ਨਲ ਪਲਾਨ ਦੀ ਮੰਗ ਕੀਤੀ ਹੈ। ਜਿਸ ’ਚ ਇਨਫੈਕਟਿਡ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਤੇ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਵੀ ਜਵਾਬ ਮੰਗਿਆ ਹੈ। ਚੀਫ ਜਸਟਿਸ ਐੱਸਏ ਬੋਬੜੇ ਦੀ ਅਗਵਾਈ ’ਚ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਕਿਹਾ ਕਿ ਕੋਵਿਡ-19 ਵੈਕਸੀਨੇਸ਼ਨ ਦੀ ਪ੍ਰਕਿਰਿਆ ਨਾਲ ਜੁੜੇ ਮਾਮਲਿਆਂ ’ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਬੈਂਚ ’ਚ ਜਸਟਿਸ ਐੱਲਐੱਨ ਰਾਵ ਤੇ ਐੱਸਆਰ ਭੱਟ ਵੀ ਸ਼ਾਮਲ ਹਨ।ਕੋਰਟ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਕੋਲ ਮਹਾਮਾਰੀ ਕੋਵਿਡ-19 ਨਾਲ ਨਿਪਟਨ ਲਈ ਕੀ ਯੋਜਨਾ ਹੈ। ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ’ਚ ਦੱਸਿਆ ਕਿ ਦੇਸ਼ ’ਚ ਆਕਸੀਜਨ ਦੀ ਕਾਫੀ ਜ਼ਰੂਰਤ ਹੈ। ਕੋਰਟ ਨੇ ਇਸ ਮਾਮਲੇ ’ਚ ਹਰੀਸ਼ ਸਾਲਵੇ ਨੂੰ ਸੁਪਰੀਮ ਕੋਰਟ ਨੇ ਚਾਰ ਅਹਿਮ ਮੁੱਦਿਆਂ ’ਤੇ ਕੇਂਦਰ ਸਰਕਾਰ ਨਾਲ ਨੈਸ਼ਨਲ ਪਲਾਨ ਮੰਗਿਆ ਹੈ। ਇਸ ’ਚ ਪਹਿਲਾ ਆਕਸੀਜਨ ਦੀ ਸਪਲਾਈ, ਦੂਜਾ – ਦਵਾਈਆਂ ਦੀ ਸਪਲਾਈ, ਤੀਜਾ – ਵੈਕਸੀਨ ਦੇਣ ਦਾ ਤਰੀਕਾ ਤੇ ਪ੍ਰਕਿਰਿਆ ਤੇ ਚੌਥਾ ਲਾਕਡਾਊਨ ਕਰਨ ਦਾ ਅਧਿਕਾਰ ਸਿਰਫ਼ ਸੂਬਾ ਸਰਕਾਰ ਨੂੰ ਹੋਵੇ, ਕੋਰਟ ਨੂੰ ਨਹੀਂ। ਹੁਣ ਮਾਮਲੇ ਦੀ ਅਗਲੀ ਸੁਣਵਾਈ 23 ਅਪ੍ਰੈਲ ਹੋਵੇਗੀ।

Post Author: admin

Leave a Reply

Your email address will not be published. Required fields are marked *