ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਨੂੰ ਬਲੱਡ ਦੀ ਸੇਵਾ ਨਿਰੰਤਰ ਜਾਰੀ

   ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਮਰੀਜਾਂ ਲਈ ਐਮਰਜੈਸੀ 4 ਯੂਨਿਟਾਂ ਖੂਨਦਾਨ ਕੀਤਾ ਗਿਆ

ਬਠਿੰਡਾ,22 ਅਪ੍ਰੈਲ (ਏ.ਡੀ.ਪੀ ਨਿਊਜ਼)ਵੱਖ-ਵੱਖ ਹਸਪਤਾਲਾਂ ਵਿਚ ਦਾਖਲ 3 ਮਰੀਜਾਂ ਨੂੰ ਬਲੱਡ ਦੀ ਬਹੁਤ ਜਰੂਰਤ ਸੀ। ਜਿਸਦੀ ਪੂਰਤੀ ਲਈ ਸੁਸਾਇਟੀ ਮੈਂਬਰ ਗੁਰਸੇਵਕ ਸਿੰਘ ਖਾਲਸਾ,ਪੰਕਜ ਕੁਮਾਰ ਅਤੇ ਸੁਖਮਿੰਦਰ ਸਿੰਘ ਪੰਜਾਬ ਪੁਲਿਸ ਵੱਲੋਂ ਕੈਂਸਰ ਪੀੜਤ ਮਰੀਜਾਂ ਲਈ ਬੀ➕ ਪੌਜੇਟਿਵ ਫਰੈਸ਼ ਅਤੇ ਮੈਂਬਰ ਗੁਰਪ੍ਰੀਤ ਸਿੰਘ ਨੇ ਡਿਲਵਰੀ ਕੇਸ ਮਰੀਜ ਲਈ ਓ➕ ਪੌਜੇਟਿਵ ਖੂਨਦਾਨ ਕੀਤਾ। ਇਸ ਮੌਕੇ ‘ਤੇ ਸਬੰਧਤ ਪਰਿਵਾਰਾਂ ਵੱਲੋਂ ਖੂਨਦਾਨੀਆਂ ਸਮੇਤ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਦਾ ਧੰਨਵਾਦ ਕੀਤਾ ਗਿਆ।ਅਵਤਾਰ ਸਿੰਘ ਗੋਗਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਜ਼ਰੂਰਤ ਵੇਲੇ ਸਾਨੂੰ ਖ਼ੂਨਦਾਨ ਜਰੂਰ ਕਰਨਾ ਚਾਹੀਦਾ ਹੈ,ਤਾਂ ਜੋ ਕਿ ਕਿਸੇ ਦੀ ਅਣਮੋਲ ਜਿੰਦਗੀ ਬਚ ਸਕੇ।

Post Author: admin

Leave a Reply

Your email address will not be published. Required fields are marked *