ਕਿਸਾਨ ਯੂਨੀਅਨ ਉਗਰਾਹਾਂ ਦਾ ਇੱਕ ਵੱਡਾ ਜਥਾ ਦਿੱਲੀ ਵੱਲ ਨੂੰ ਰਵਾਨਾ ਬਾਰਦਾਨੇ ਨੂੰ ਲੈ ਕੇ ਫਤਾ ਮਾਲੋਕਾ ਵਿਖੇ ਧਰਨਾ


 *ਗੁਰਜੰਟ ਸਿੰਘ ਬਾਜੇਵਾਲੀਆ*ਮਾਨਸਾ 22 ਅਪ੍ਰੈਲ -ਕੇਂਦਰ ਦੀ ਤਾਨਾਸ਼ਾਹ ਹਕੂਮਤ ਦੇ ਇਸ਼ਾਰੇ ਤੇ ਕਿਸਾਨੀ ਮੰਗਾਂ ਨੂੰ ਮੰਨਣ ਦੀ ਬਜਾਏ ਅਪਰੇਸ਼ਨ ਕਲੀਨ ਰਾਹੀੰ ਦਿੱਲੀ ਮੋਰਚੇ ਚ ਡਟੇ ਹੋਏ ਕਿਸਾਨਾਂ ਨੂੰ ਜਬਰੀੰ ਉਠਾਉਣ ਦੇ ਦਿੱਤੇ ਜਾ ਰਹੇ ਡਰਾਵੇ ਅਤੇ ਗੋਦੀ ਮੀਡੀਆ ਦੁਆਰਾ ਮੋਰਚੇ ਚ ਕਿਸਾਨਾਂ ਦੀ ਗਿਣਤੀ ਘਟਣ ਦੇ ਕੂੜ ਪ੍ਰਚਾਰ ਕਾਰਨ ਪੈਦਾ ਹੋ ਰਹੀ ਗਲਤਫਹਿਮੀ ਨੂੰ ਦੂਰ ਕਰਨ ਦੇ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋੰ ਸਰਦੂਲਗੜ੍ਹ , ਖਨੌਰੀ ਤੇ ਡੱਬਵਾਲੀ ਰਾਸਤਿਓੰ ਵੱਡੀ ਗਿਣਤੀ ਚ ਕਿਸਾਨ ਨੌਜਵਾਨ ਤੇ ਅੌਰਤਾਂ ਦੇ ਕਾਫ਼ਲੇ ਨਾਅਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ   ਹਰਿਆਣਾਂ ਹੁੰਦੇ ਹੋਏ  ਦਿੱਲੀ ਮੋਰਚੇ ਲਈ ਰਵਾਨਾਂ ਕੀਤੇ ਗਏ। ਇਸੇ ਤਹਿਤ ਸਰਦੂਲਗੜ੍ਹ ਵਿਖੇ ਵੀ ਮਾਨਸਾ ਤੇ ਬਠਿੰਡਾ ਜਿਲੇ ਚੋੰ ਵੱਡਾ ਕਾਫ਼ਲਾ ਇਕੱਤਰ ਹੋਇਆ। ਸਥਾਨਕ ਸ਼ਹਿਰ ਦੇ ਦੁਸਹਿਰਾ ਗਰਾਊਂਡ ਚ ਇਕੱਤਰ ਹੋਏ ਕਾਫ਼ਲੇ ਨੂੰ ਰਵਾਨਾਂ ਕਰਨ ਤੋੰ ਪਹਿਲਾਂ ਜੁੜੇ  ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਮਰਾਜਵਾਦ ਦੀਆਂ ਨੀਤੀਆਂ ਤਹਿਤ ਭਾਰਤ ਦੀ ਲੁਟੇਰੀ ਹਕੂਮਤ ਵੱਲੋੰ ਨਿੱਜੀਕਰਨ ਦਾ ਹੜ ਦੇਸ਼ ਦੇ ਕੁੱਲ ਤਬਕਿਆਂ ਨੂੰ ਇੱਕ ਇੱਕ ਕਰਕੇ ਨਿਗਲ ਰਿਹਾ ਹੈ । ਹੁਣ ਇਹਨਾਂ ਸਾਮਰਾਜੀ ਨੀਤੀਆਂ ਦੇ ਹੜ ਨੇ ਲੋਕ ਵਿਰੋਧੀ ਕਾਲੇ ਕੁਨੂੰਨ  ਦੇ ਰੂਪ ਚ ਸਮਾਜ ਦੇ ਵੱਡੇ ਹਿੱਸੇ  ਨੂੰ ਆਪਣੇ ਕਲਾਵੇ ਚ ਲੈਣਾਂ ਹੈ ਪ੍ੰਤੂ ਦਿੱਲੀ ਮੋਰਚੇ ਚ ਬੈਠੇ ਜਿੰਦਾਦਿਲ ਦੇਸ਼ ਵਾਸੀਆਂ ਨੇ ਇਹਨਾ ਲੋਕ ਮਾਰੂ ਨੀਤੀਆਂ ਦੇ ਹੜ ਨੂੰ ਬੰਨ ਮਾਰ ਲਿਆ ਹੈ ਅਤੇ ਇਸ ਬੰਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਚ  ਵੱਡੇ ਕਾਫ਼ਲੇ ਦਿੱਲੀ ਲਈ ਰਵਾਨਾਂ ਹੋ ਰਹੇ ਹਨ।ਇਸ ਮੌਕੇ ਬਠਿੰਡਾ ਜਿਲੇ ਦੇ ਆਗੂ ਜੱਗਾ ਸਿੰਘ ਨੇ ਵੀ ਆਪਣੇ ਬੋਲਦਿਆਂ ਕੇਂਦਰ ਸਰਕਾਰ ਨੂੰ ਗ਼ਲਤ ਫ਼ਹਿਮੀਆਂ ਨੂੰ ਛੱਡ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਹੀ  । ਵੱਡੀ ਗਿਣਤੀ ਵਿੱਚ ਇਨ੍ਹਾਂ ਕਾਫ਼ਲਿਆਂ ਦੇ ਸਰਦੂਲਗੜ੍ਹ ਪਹੁੰਚਣ ਤੇ ਸਰਦੂਲਗੜ੍ਹ ਬਲਾਕ ਦੀ ਟੀਮ ਜੱਗਾ ਸਿੰਘ ਜਟਾਣਾਂ ,ਗੁਰਤੇਜ ਸਿੰਘ ਜਟਾਣਾਂ,ਰਮਨਦੀਪ ਸਿੰਘ ਕੁਸਲਾ,ਬਿੰਦਰ ਸਿੰਘ ਝੰਡਾ ਕਲਾਂ,ਸਰਦੂਲਗੜ੍ਹ ਸ਼ਹਿਰ ਦੇ ਪ੍ਰਧਾਨ ਬਲਵਿੰਦਰ ਬਿੰਦੂ,ਜਗਜੀਤ ਸੱਭਾ ਤੇ ਗੁਰਪ੍ਰੀਤ ਸਿੰਘ ਆਦਿ ਨੇ ਜੁਟੀ ਹੋਈ ਸੰਗਤ ਲਈ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ।ਉਧਰ ਇਸ ਸਬੰਧੀ ਸਰਦੂਲਗੜ੍ਹ ਹਲਕੇ ਚ ਵਾਰਦਾਨੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਿਲਾ ਆਗੂ ਗੁਰਸੇਵਕ ਸਿੰਘ  ਦੀ ਅਗਵਾਈ ਚ ਫਤਾ ਮਾਲੋਕਾ  ਵਿਖੇ ਧਰਨਾ ਲਗਾਇਆ ਗਿਆ ਇਥੇ ਕਿਸਾਨ ਆਗੂਆਂ ਦੀ ਮਗ ਸੀ ਕਿ ਜਿਲਾ ਪ੍ਰਸ਼ਾਸ਼ਨ ਕਣਕ ਦੀ ਚੁਗਾਈ ਲਈ ਵਾਰਦਾਨਾ ਮੁਹਈਆ ਕਰਵਾਏ।

Post Author: admin

Leave a Reply

Your email address will not be published. Required fields are marked *