ਪੰਜਾਬੀ ਸਾਹਿਤ ਸਭਾ (ਰਜਿ.), ਬਠਿੰਡਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

 ਬਠਿੰਡਾ,22 ਅਪ੍ਰੈਲ (ਏ.ਡੀ.ਪੀ.ਨਿਊਜ਼) ਉੱਘੇ ਵਕੀਲ,ਲੇਖ਼ਕ ਅਤੇ ਕਵੀ ਕੰਵਲਜੀਤ ਸਿੰਘ ਕੁਟੀ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਿਆ ਸੀ,ਜਦੋਂ ਕੁਝ ਦਿਨ ਪਹਿਲਾਂ ਓਹਨਾਂ ਦੇ ਪਿਤਾ ਜੀ ਸਰਦਾਰ ਬਸੰਤ ਸਿੰਘ ਸਿੱਧੂ ਜੀ ਕੁੱਝ ਦਿਨ ਬਿਮਾਰ ਰਹਿਣ ਕਰਕੇ ਆਕਾਲ ਚਲਾਣਾ ਕਰ ਗਏ ਸਨ।”ਪੰਜਾਬੀ ਸਾਹਿਤ ਸਭਾ (ਰਜਿ.), ਬਠਿੰਡਾ” ਦੇ ਕਨੂੰਨੀ ਸਲਾਹਕਾਰ ਅਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੰਵਲਜੀਤ ਕੁਟੀ ਦੇ ਪਿਤਾ ਜੀ ਸ੍ਰ.ਬਸੰਤ ਸਿੰਘ ਸਿੱਧੂ (ਸਾਬਕਾ ਮੈਨੇਜਰ ਬਠਿੰਡਾ ਕੇਂਦਰੀ ਕੋਅਆਟਰੇਟ ਬੈਂਕ ਲਿਮ.) ਜੀ ਦੇ ਮਿਤੀ 16/04 /2021ਨੂੰ ਅਚਾਨਕ ਸਦੀਵੀ ਵਿਛੋੜੇ ‘ਤੇ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ,ਜਨਰਲ ਸਕੱਤਰ ਭੁਪਿੰਦਰ ਸੰਧੂ ਬਠਿੰਡਾ ਅਤੇ ਵਿੱਤ ਸਕੱਤਰ ਦਵੀ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ-“ਸਭਾ ਕੰਵਲਜੀਤ ਸਿੰਘ ਕੁਟੀ ਦੇ ਇਸ ਪ੍ਰੀਵਾਰਿਕ ਦੁੱਖ ਵਿੱਚ ਬਰਾਬਰ ਦੀ ਸ਼ਰੀਕ/ਭਾਈਵਾਲ ਬਣਦੀ ਹੋਈ ਕੰਵਲਜੀਤ ਕੁਟੀ ਅਤੇ ਓਹਨਾ ਦੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਅਤੇ ਆਪਣੀ ਸੰਵੇਦਨਾ ਪ੍ਰਗਟ ਹੋਇਆਂ ਸਰਦਾਰ ਬਸੰਤ ਸਿੰਘ ਸਿੱਧੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਓਹਨਾਂ ਦੀ ਪਰਿਵਾਰ ਨਾਲ ਹਰ ਦੁੱਖ ਸੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਅਹਿਦ/ਪਰਣ ਕਰਦੀ ਹੈ।”ਯਾਦ ਰਹੇ ਕਿ ਕੰਵਲਜੀਤ ਕੁਟੀ ਲੰਬੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਹਰਦਿਲ ਅਜੀਜ, ਸੂਖਮਭਾਵੀ ਇਨਸਾਨ ਅਤੇ ਸਮਰੱਥ ਪ੍ਰਤਿਭਾਵਾਨ ਸ਼ਾਇਰ ਹਨ,ਜੋ ਕਿ ਸਾਹਿਤ ਸਭਾ(ਰਜਿ.)ਬਠਿੰਡਾ ਨਾਲ ਤਨੋਂ ਮਨੋਂ ਸੇਵਾ ਤੇ ਸਮਰਪਣ ਭਾਵਨਾ ਨਾਲ਼ ਜੁੜੇ ਹੋਏ ਹਨ।ਇਸ ਦੇ ਨਾਲ ਹੀ ਰੋਜ਼ਾਨਾ ਅਜੀਤ ਦੇ ਪੱਤਰਕਾਰ/ਜਿਲ੍ਹਾ ਬਠਿੰਡਾ ਦੇ ਜਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਬੇਵਕਤੀ ਮੌਤ ‘ਤੇ ਵੀ ਸਾਹਿਤ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕੰਵਲਜੀਤ ਸਿੰਘ ਸਿੱਧੂ ਦੇ ਇਸ ਸੰਸਾਰ ਤੋਂ ਬੇਵਕਤੇ ਤੁਰ ਜਾਣ ਨੂੰ ਪੰਜਾਬੀ ਪੱਤਰਕਾਰੀ ਦੇ ਖੇਤਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਆਖਿਆ ਗਿਆ ਹੈ।ਪੰਜਾਬੀ ਸਾਹਿਤ ਸਭਾ ਬਠਿੰਡਾ ਸਿੱਧੂ ਪ੍ਰੀਵਾਰ,ਅਜੀਤ ਪ੍ਰੀਵਾਰ ਸਮੂਹ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹੋਏ,ਇਸ ਦੁੱਖ ਵਿੱਚ ਬਰਾਬਰ ਦੀ ਸ਼ਰੀਕ/ਭਾਈਵਾਲ਼ ਹੈ।ਸਭਾ ਵੱਲੋਂ ਦੋਹਾਂ ਵਿੱਛੜੀਆਂ ਰੂਹਾਂ ਨੂੰ ਸਰਧਾਂਜਲੀ ਅਰਪਿਤ ਕਰਦੇ ਹੋਏ ਇਸ ਦੁੱਖ ਦੀ ਘੜੀ ਵਿੱਚ ਸਭਾ ਸਰਪ੍ਰਸਤ ਡਾ.ਅਜੀਤਪਾਲ ਸਿੰਘ, ਸ਼ੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਸਲਾਹਕਾਰ ਪ੍ਰਿੰ.ਜਗਮੇਲ ਸਿੰਘ ਜਠੌਲ,ਸਲਾਹਕਾਰ ਅਮਰਜੀਤ ਸਿੰਘ ਪੇਂਟਰ,ਸਕੱਤਰ ਡਾ.ਜਸਪਾਲਜੀਤ,ਪ੍ਰਚਾਰ ਸਕੱਤਰ ਗੁਰਸੇਵਕ ਚੁੱਘੇ ਖੁਰਦ ਅਤੇ ਸਭਾ ਕਾਰਜਕਾਰੀ ਅਤੇ ਮੈਂਬਰ ਸਾਥੀਆਂ ਰਾਜਦੇਵ ਕੌਰ ਸਿੱਧੂ, ਭੁਪਿੰਦਰ ਜੈਤੋ,ਹਰਜੀਤ ਕਮਲ ਗਿੱਲ, ਜਗਨਨਾਥ, ਬਲਵਿੰਦਰ ਬਾਘਾ,ਸੁਖਵੀਰ ਕੌਰ ਸਰਾਂ,ਰਾਮ ਦਿਆਲ ਸੇਖੋਂ, ਲੀਲਾ ਸਿੰਘ ਰਾਏ, ਸਮਾਜ ਸੇਵਕ ਲਾਲ ਚੰਦ ਸਿੰਘ,ਅਮਨਦੀਪ ਕੌਰ ਮਾਨ,ਜਸਪਾਲ ਜੱਸੀ ਆਦਿ ਸ਼ਾਮਲ ਹੋਏ,ਜਿੰਨ੍ਹਾ ਵੱਲੋਂ ਗਹਿਰਾ ਦੁੱਖ ਪ੍ਰਗਟਾਇਆ ਗਿਆ ਅਤੇ  ਸੋਗ ਗ੍ਰਸਤ ਦੋਵੇਂ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

Post Author: admin

Leave a Reply

Your email address will not be published. Required fields are marked *