ਕਾਵਿ ਵਿਅੰਗ ( ਬਦ ਦੂਆ)/ਹਰੀ ਸਿੰਘ ਸੰਧੂ

ਤੈਨੂੰ ਮੋਦੀਆ ਬਦ ਦੂਆ ਲੱਗੂ,ਤੇਰੀ ਟੁਟ ਜਾਂਣੀ ਸਰਕਾਰ ਮੀਆਂ।
ਓਸ ਦਿਨ ਤੋਂ ਖੁਸੀ ਮਨਾਉਣ ਸਭੇ,ਗ਼ਰੀਬਂ ਕਿਰਤੀ ਤੇ ਜ਼ਿਮੀਂਦਾਰ ਮੀਆਂ।

ਮੇਰੀ ਗਲ ਤੇ ਸੋਚ ਵਿਚਾਰ ਕਰ ਲੀ, ਮਰਨਾਂ ਗੁੰਡਿਆਂ ਦਾ ਸਰਦਾਰ ਮੀਆਂ।
ਦਸਾਂ ਸਾਲਾਂ ਤੋਂ ਲੋਕਾਂ ਨੂੰ ਦੁਖੀ ਕੀਤਾ, ਪੂਰਾ ਕੀਤਾ ਨਾ ਇਕਰਾਰ ਮੀਆਂ।

ਬੱਚੇ ਬੁੱਢੇ ਲਾਹਨਤਾਂ ਪਾਉਣ ਤੈਨੂੰ, ਤੂੰ ਦੇਸ਼ ਦਾ ਵੱਡਾ ਗਦਾਰ ਮੀਆਂ।
ਪੰਜਾਬ ਹਰਿਆਣਾ ਤੇ ਹੋਰ ਸੂਬੇ, ਦਿਨੇ ਰਾਤ ਪਾਉਂਣ ਫਟਕਾਰ ਮੀਆਂ।

ਮਾਵਾਂ ਬੁਢੀਆਂ ਵਿਚੇ ਜਵਾਨ ਸਭੇ, ਬੱਚੇ ਬੱਚੀਆਂ ਕਰਨ ਪੁਕਾਰ ਮੀਆਂ।
ਦੇਸ਼ ਧ੍ਰੋਹ ਕੀਤਾ ਤੁਸਾਂ ਸਾਰਿਆਂ ਨੇ, ਪੈਣੀ ਕਿਰਤੀਆਂ ਦੀ ਹੈਂ ਮਾਰ ਮੀਆਂ।

ਤੈਨੂੰ ਨਰਕਾਂ ਵਿਚ ਹੀ ਥਾਂ ਮਿਲਣੀ,,ਸੰਧੂ, ਆਖ ਰਿਹਾ ਵਾਰ,ਵਾਰ ਮੀਆਂ।
(ਲੇਖ਼ਕ)
ਹਰੀ ਸਿੰਘ ਸੰਧੂ ਸੁਖੇ ਵਾਲਾ
ਮੋਬਾ__98774,76161

Post Author: admin

Leave a Reply

Your email address will not be published. Required fields are marked *