ਅਦਾਕਾਰ ਸਤੀਸ਼ ਕੌਲ ਦਾ ਦੇਹਾਂਤ

ਲੁਧਿਆਣਾ : ਅਮਿਤਾਭ ਬਚਨ-ਦਿਲੀਪ ਕੁਮਾਰ ਨਾਲ ਕੰਮ ਕਰ ਚੁੱਕੇ ਮਸ਼ਹੂਰ ਪੰਜਾਬੀ ਅਦਾਕਾਰ ਸਤੀਸ਼ ਕੌਲ (73) ਦਾ ਦੇਹਾਂਤ ਹੋ ਗਿਆ | ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ | ਮਿਲੀ ਜਾਣਕਾਰੀ ਮੁਤਾਬਕ ਤਿੰਨ ਸੌ ਤੋਂ ਜ਼ਿਆਦਾ ਫਿਲਮਾਂ ‘ਚ ਐਕਟਿੰਗ ਕਰਨ ਵਾਲੇ ਸਤੀਸ਼ ਕੌਲ ਪਿਛਲੇ ਕਾਫੀ ਦਿਨਾਂ ਤੋਂ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ‘ਚ ਦਾਖਲ ਸਨ | ਉਨ੍ਹਾ ਦੀ ਆਰਥਕ ਹਾਲਤ ਵੀ ਠੀਕ ਨਹੀਂ ਸੀ | ਸਾਲ 2019 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾ ਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਕੇ ਮਦਦ ਕੀਤੀ ਗਈ ਸੀ | ਸਤੀਸ਼ ਕੌਲ ਨੇ ‘ਪਿਆਰ ਤੋ ਹੋਨਾ ਹੀ ਥਾ’, ‘ਆਂਟੀ ਨੰਬਰ ਵਨ’, ‘ਵਿਕਰਮ ਤੇ ਬੇਤਾਲ’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ | ਉਹ ਪੰਜਾਬ ਤੋਂ ਮੁੰਬਈ ਗਏ ਤੇ ਐਕਟਿੰਗ ਕਰਨੀ ਸ਼ੁਰੂ ਕੀਤੀ | ਸਤੀਸ਼ ਕੌਲ ਨੇ ਇਕ ਇੰਟਰਵਿਊ ‘ਚ ਆਪਣੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਸੀ ਕਿ ਉਨ੍ਹਾਂ ਤੋਂ ਉਹਨਾ ਨੂੰ ਬਹੁਤ ਪਿਆਰ ਮਿਲਿਆ | ਉਹ ਜਿਉਣਾ ਚਾਹੁੰਦੇ ਸਨ | ਉਹ ਪੰਜਾਬ 2011 ‘ਚ ਵਾਪਸ ਆਏ ਸਨ | ਇੱਥੇ ਆ ਕੇ ਉਨ੍ਹਾ ਕਈ ਪ੍ਰੋਜੈਕਟ ਸ਼ੁਰੂ ਕੀਤੇ, ਪਰ ਸਫਲਤਾ ਨਾ ਮਿਲੀ | ਉਨ੍ਹਾ ਜੋ ਵੀ ਕੰਮ ਕੀਤਾ, ਉਹ ਕਿਸੇ ਨਾ ਕਿਸੇ ਕਾਰਨ ਰੁਕ ਗਿਆ |

1975 ‘ਚ ਉਨ੍ਹਾ ਦੇ ਚੂਲੇ ਦੀ ਹੱਡੀ ਫ੍ਰੈਕਚਰ ਹੋ ਗਈ ਸੀ | ਢਾਈ ਸਾਲ ਤੱਕ ਉਹ ਬੈੱਡ ‘ਤੇ ਰਹੇ | ਇਸ ਤੋਂ ਬਾਅਦ ਉਹ ਇਕ ਬਿਰਧ ਆਸ਼ਰਮ ‘ਚ 2 ਸਾਲ ਤੱਕ ਰਹੇ | ਹਾਲਾਂਕਿ ਉਨ੍ਹਾ ਨੂੰ ਜਿਉਣ ਦਾ ਚਾਅ ਬਹੁਤ ਜ਼ਿਆਦਾ ਸੀ |
300 ਤੋਂ ਜ਼ਿਆਦਾ ਹਿੰਦੀ ਅਤੇ ਕਈ ਪੰਜਾਬੀ ਫ਼ਿਲਮਾਂ ਅਤੇ ਮਹਾਂਭਾਰਤ, ਸਰਕਸ ਅਤੇ ਵਿਕਰਮ ਬੇਤਾਲ ਵਰਗੇ ਚਰਚਿਤ ਟੀ ਵੀ ਸ਼ੋਅ ‘ਚ ਕੰਮ ਕਰਨ ਦੇ ਬਾਵਜੂਦ ਕੌਲ ਦੀ ਜ਼ਿੰਦਗੀ ਬਿਮਾਰੀ ਅਤੇ ਫਕੀਰੀ ‘ਚ ਗੁਜ਼ਰ ਰਹੀ ਸੀ |
ਪਿਛਲੇ ਸਾਲ ਲੁਧਿਆਣਾ ‘ਚ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣ ਵਾਲੇ ਸਤੀਸ਼ ਕੌਲ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਹਰ ਮਹੀਨੇ ਕਿਰਾਏ ਦੇ ਸਿਰਫ਼ 7500 ਰੁਪਏ ਦੇਣ ਅਤੇ ਆਪਣੀਆਂ ਦਵਾਈਆਂ ਦੇ ਖਰਚੇ ਲਈ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਕੁਝ ਸਮਾਂ ਪਹਿਲਾਂ ਪਟਿਆਲਾ ‘ਚ ਡਿੱਗਣ ਕਾਰਨ ਉਨ੍ਹਾ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ |
ਉਨ੍ਹਾ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ | ਢਾਈ ਸਾਲ ਹਸਪਤਾਲ ‘ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ ਵਿੱਚ ਰਹੇ ਸਨ

Post Author: admin

Leave a Reply

Your email address will not be published. Required fields are marked *