! ! ਅਦੌਲਨ ! !/ ਹਰੀ ਸਿੰਘ ਸੰਧੂ

ਦੋਹਾਂ ਲੀਡਰਾਂ ਬੜਾ ਹੈ ਤੰਗ ਕੀਤਾ,ਅਜੇ ਮੰਨਦੇ ਨਹੀਂ ਕੋਈ ਗਲ ਮੀਆਂ ।

ਕਿਸਾਨ ਪੰਜਾਬ ਤੋ ਚਲਕੇ ਆਏ ਦਿਲੀ,
ਕਰਕੇ ਜਾਂਣਗੇ ਮਸ਼ਲੇ ਹਲ ਮੀਆਂ।

ਬੱਚੇ, ਬੁਢੇ,ਜਵਾਨ, ਵੀ ਚਲ ਆਏ,
ਨਾਲ ਬੀਬੀਆਂ ਆਈਆਂ ਚਲ ਮੀਆਂ।

ਸਾਰਾ ਹਿੰਦ ਕਿਸਾਨਾਂ ਦੇ ਨਾਲ ਤੁਰਿਆ,
ਆ ਗਏ ਦਲਾਂ ਦੇ ਦਲ ਮੀਆਂ।

ਚਾਰੇ ਪਾਸਿਓਂ ਦਿੱਲੀ ਨੂੰ ਘੇਰ ਬੈਠੇ,
ਆਰਡੀਨੈਸ਼ ਨੂੰ ਪਾਉਣਗੇ ਠਲ ਮੀਆਂ।

ਲੰਗਰ ਗੁਰੂ ਦਾ ਚੱਲਦਾ ਹਰ ਪਾਸੇ,
ਕਿਸਾਨ ਸੜਕਾਂ ਨੂੰ ਬੈਠੇ ਮਲ ਮੀਆਂ।

ਪਟਰੌਲ ਪੰਪਾਂ ਵਾਲੇ ਤੇਲ ਮੁਫਤ ਪਾਉਦੇਂ,
ਦਿਤੇ ਦਾਨੀ ਗੁਰੂ ਨੇ ਘਲ ਮੀਆਂ।

ਹਰ ਸੂਬੇ ਤੋ ਕਿਸਾਨ ਆਈ ਜਾਂਦੇ,ਵਧੀ ਜਾਣ ਕਿਸਾਨਾਂ ਦੇ ਬਲ ਮੀਆਂ।

,,ਸੰਧੂ”ਕਲਮ ਨੂੰ ਤਿੱਖੀ ਹੋਰ ਕੀਤਾ,
ਕਿਸਾਨਾਂ ਨਾਲ ਤੁਰੇਂ ਪਲ,ਪਲ ਮੀਆਂ,,,

(ਲੇਖਕ) ਹਰੀ ਸਿੰਘ ਸੰਧੂ ਸੁਖੇਵਾਲਾ ਜੀਰਾ
ਮੋਬਾ—-98774- 76161

000000000000

Post Author: admin

Leave a Reply

Your email address will not be published. Required fields are marked *