ਫ਼ਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਤੇ ਬੇਟੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ : ਫ਼ਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਅਸਮਿਤਾ ਤੇ ਬੇਟੀ ਸ੍ਰਿਸ਼ਟੀ ਗੁਪਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਦੋਵਾਂ ਨੇ ਆਪਣੇ ਘਰ ‘ਚ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕੀਤੀ ਹੈ। ਖ਼ਬਰਾਂ ਮੁਤਾਬਕ ਪੁਲਸ ਨੇ ਦੱਸਿਆ ਕਿ ਅੰਧੇਰੀ ‘ਚ 55 ਸਾਲਾ ਇਕ ਮਹਿਲਾ ਨੇ ਆਪਣੇ ਘਰ ‘ਚ ਆਪਣੀ ਬੇਟੀ ਨਾਲ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ। ਪਛਾਣ ਕਰਨ ‘ਤੇ ਪਤਾ ਚੱਲਿਆ ਕਿ ਮਹਿਲਾ ਅਤੇ ਲੜਕੀ ਫ਼ਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਤੇ ਧੀ ਹੈ। ਨਿਊਜ਼ ਏਜੰਸੀ ਮੁਤਾਬਕ, ਅਸਮਿਤਾ ਤੇ ਸ੍ਰਿਸ਼ਟੀ ਨੇ ਸੋਮਵਾਰ ਦੁਪਹਿਰ ਨੂੰ ਆਪਣੇ ਡੀ. ਐੱਨ. ਨਗਰ ਅੰਧੇਰੀ ਵਾਲੇ ਘਰ ‘ਚ ਹੀ ਖ਼ੁਦ ਨੂੰ ਅੱਗ ਲਾ ਲਈ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਬੁਲਵਾਈ, ਜਿਸ ਤੋਂ ਬਾਅਦ ਦੋਵਾਂ ਨੂੰ ਕੂਪਰ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ‘ਤੇ ਅਸਮਿਤਾ ਨੂੰ ਪਹਿਲਾਂ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂਕਿ ਧੀ ਜੋ ਕਿ 70 ਫ਼ੀਸਦ ਤਕ ਸੜ੍ਹ ਚੁੱਕੀ ਸੀ, ਉਸ ਨੂੰ ਏਰੋਲੀ ਨੇਸ਼ਨ ਬਰਨਸ ਸੈਂਟਰ ‘ਚ ਰੈਫਰ ਕੀਤਾ ਗਿਆ, ਜਿਥੇ ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ।

ਖ਼ਬਰਾਂ ਦੀ ਮੰਨੀਏ ਤਾਂ ਅਸਮਿਤਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ, ਜਿਸ ਕਾਰਨ ਉਹ ਬੇਹੱਦ ਪ੍ਰਸ਼ਾਨ ਹੋ ਚੁੱਕੀ ਸੀ ਤੇ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ। ਉਥੇ ਹੀ ਧੀ ਆਪਣੀ ਮਾਂ ਦੀ ਪ੍ਰੇਸ਼ਾਨੀ ਨਾ ਵੇਖ ਸਕੀ ਅਤੇ ਉਸ ਨੇ ਵੀ ਮਾਂ ਨਾਲ ਆਪਣੀ ਜ਼ਿੰਦਗੀ ਖ਼ਤਮ ਕਰ ਲਈ।

ਅਸਮਿਤਾ ਲੰਬੇ ਸਮੇਂ ਤੋਂ ਕਿਡਨੀ ਦੀ ਕਿਸੇ ਬਿਮਾਰੀ ਨਾਲ ਜੂਝ ਰਹੀ ਸੀ, ਜੋ ਕਿ ਉਨ੍ਹਾਂ ਲਈ ਇਕ ਟ੍ਰਾਮਾ ਬਣ ਚੁੱਕੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਅਸਮਿਤਾ ਨੇ ਖ਼ੁਦ ਨੂੰ ਅੱਗ ਲਗਾ ਲਈ। ਉਥੇ ਸ੍ਰਿਸ਼ਟੀ ਮਾਂ ਦਾ ਇਹ ਟ੍ਰਾਮਾ ਬਰਦਾਸ਼ਤ ਨਾ ਕਰ ਸਕੀ ਤੇ ਉਸ ਨੇ ਵੀ ਮਾਂ ਨਾਲ ਆਪਣੀ ਜਾਨ ਦੇ ਦਿੱਤੀ। ਡੀ. ਐੱਨ. ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਭਰਤ ਗਾਇਕਵਾੜ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਦੁਰਘਟਨਾਵਸ਼ ਮੌਤ ਦੀਆਂ ਦੋ ਵੱਖ-ਵੱਖ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Author: admin

Leave a Reply

Your email address will not be published. Required fields are marked *