ਕਵਿਤਾ/ਮੋਦੀ/ ਹਰੀ ਸਿੰਘ ਸੰਧੂ


ਦਿਨੋਂ ਦਿਨ ਮਹਿੰਗਾਈ ਵਧੀ ਜਾਵੇ,
ਚੰਗੀ ਇਕ ਨਾ ਕੀਤੀ ਗਲ ਮੋਦੀ।
ਡੀਜ਼ਲ,ਪਟ੍ਰੋਲ ਦੇ ਵਧੇ ਰੇਟ ਇੰਨੇਂ,
ਗਿਆ ਦੇਸ਼ ਪੈਰਾਂ ਤੋਂ ਹਲ ਮੋਦੀ।
ਇਸ ਦੇਸ਼ ਦੇ ਲੋਕ ਹੁਣ ਜਾਣ ਕਿਥੇ,
ਦਸੇ ਧਰਨੇਂ ਲਾਉਣ ਦੇ ਵਲ ਮੋਦੀ।
ਅਸੀਂ ਪੰਜਾਬ ਚੋਂ ਕਰਨਾਂ ਬਾਹਰ ਤੈਨੂੰ
ਕੋਈ ਹੋਰ ਟਿਕਾਣਾਂ ਮਲ ਮੋਦੀ।
ਤੂੰ ਦੇਸ਼ ਨੂੰ ਵੱਢੀ ਹੈ ਮਾਰ ਮਾਰੀ,
ਕੱਡਣਾਂ ਭਾਜਪਾ ਦਾ ਮਾੜਾ ਦਲ ਮੋਦੀ
ਤੂੰ ਹਰ ਤਰਾਂ ਦੇ ਟੇਕਸ਼ ਦਾ ਦਿਤੇ,
ਤੇਰੀ ਮੂਲ ਨਾ ਬੰਣੀ ਹੈ ਭਲ ਮੋਦੀ।
22 ਵਿਚ ਹੈ ਪੈਣੀਆਂ ਫੇਰ ਵੋਟਾਂ,
ਕਿਸਾਨ ਦੇਣਗੇ ਘਰਾਂ ਨੂੰ ਘਲ ਮੋਦੀ।
ਹੁਣ ਕਿਸਾਨਾਂ ਦਾ ਜ਼ੋਰ ਚੱਲਣਾਂ ਈ,
ਸੰਧੂ ਆਉਗਾ ਅਜ ਜਾਂ ਕੱਲ‌ ਮੋਦੀ।
( ਲੇਖ਼ਕ)
ਹਰੀ ਸਿੰਘ ਸੰਧੂ ਸੁਖੇ ਵਾਲਾ
ਮੋਬਾ—98774,76161

Post Author: admin

Leave a Reply

Your email address will not be published. Required fields are marked *