ਧਰਤੀ ਦੇ ਅੰਦਰ ਮਿਲ ਗਏ ਏਲੀਅਨ!

ਐਰੀਜੋਨਾ ਸਟੇਟ ਯੂਨੀਵਰਸਿਟੀ (Arizona State University) ਟੀਮ ਨੇ ਹਾਲ ਹੀ ‘ਚ ਇਕ ਅਧਿਐਨ ਕੀਤਾ ਹੈ ਜਿਸ ਵਿਚ ਉਨ੍ਹਾਂ ਧਰਤੀ ਦੇ ਅੰਦਰ ਕੁਝ ਚੱਟਾਨਾਂ ਪ੍ਰਾਚੀਣ ਗ੍ਰੰਥ ਥੀਆ (Theia) ਦੇ ਹੋਣ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਅਧਿਐਨ ਵਿਚ ਕਿਹਾ ਕਿ ਅਰਬਾਂ ਸਾਲ ਪਹਿਲਾਂ ਧਰਤੀ ਨਾਲ ਟਕਰਾਇਆ ਗ੍ਰਹਿ ਧਰਤੀ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ, ‘ਸੌਰ ਮੰਡਲ ਦੀ ਸ਼ੁਰੂਆਤ ‘ਚ ਧਰਤੀ ਨਾਲ ਮੰਗਲ ਦੇ ਅਕਾਰ ਦਾ ਥੀਆ ਗ੍ਰਹਿ ਟਕਰਾਇਆ ਹੋਵੇਗਾ ਜਿਸ ਕਾਰਨ ਚਾਂਦਮਾ ਬਣਿਆ।’ ਧਰਤੀ ਦੇ ਅੰਦਰ ਵੱਡੀ ਗਿਣਤੀ ‘ਚ ਕਈ ਅਣਜਾਣ ਵਿਸ਼ਾਲ ਚੱਟਾਨਾਂ ਹਨ ਜਿਸ ਨੂੰ ਲੋਅ ਸ਼ਿਅਰ ਵੇਲਾਸਿਟੀ ਪ੍ਰੋਵਿੰਸਿਜ਼ ਕਿਹਾ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਕ ਵੇਲਾਸਿਟੀ ਪ੍ਰੋਵਿੰਸਿਜ਼ ਅਫਰੀਕਾ ਤੇ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਹੈ। ਦੋਵੇਂ ਬੜੇ ਵੱਡੇ ਹਨ, ਇਨ੍ਹਾਂ ਦਾ ਧਰਤੀ ਦੇ ਚੁੰਬਕੀ ਖੇਤਰ ਦੇ ਕਮਜ਼ੋਰ ਹੋਣ ਸਬੰਧੀ ਹੈ। ਇਸ ਰਿਸਰਚ ਦੇ ਲੇਖਕ ਕਿਆਨ ਯੁਆਨ (Qian Yuan) ਨੇ ਦੱਸਿਆ ਕਿ ਇਹ ਚੱਟਾਨਾਂ ਦੂਸਰੀਆਂ ਚੱਟਾਨਾਂ ਨਾਲੋਂ ਸੰਘਣੀਆਂ ਹਨ। ਉੱਥੇ ਹੀ ਇਨ੍ਹਾਂ ਦੀ ਕੈਮੀਕਲ ਬਨਾਵਟ ਵੱਖਰੀ ਹੈ। ਕਿਆਨ ਨੇ ਕਿਹਾ ਕਿ ਥੀਆ ਗ੍ਰਹਿ ਦਾ ਮੈਂਟਲ ਧਰਤੀ ਨਾਲੋਂ ਜ਼ਿਆਦਾ ਗਹਿਰਾ ਸੀ। ਇਸ ਲਈ ਜਦੋਂ ਦੋਵਾਂ ਵਿਚਕਾਰ ਟਕਰਾਅ ਹੋਇਆ ਤਾਂ ਧਰਤੀ ਵਿਚ ਉਸ ਦਾ ਇਕ ਹਿੱਸਾ ਹਮੇਸ਼ਾ ਲਈ ਜਜ਼ਬ ਹੋ ਗਿਆ..ਦੱਸ ਦੇਈਏ ਕਿ ਮੈਂਟਲ ਧਰਤੀ ਦਾ ਮੋਟਾ ਅੰਦਰੂਨੀ ਹਿੱਸਾ ਹੁੰਦਾ ਹੈ ਜਿਸਦਾ ਫੈਲਾਅ 1800 ਮੀਲ ਤਕ ਹੈ। ਧਰਤੀ ਦਾ ਵੌਲਿਊਮ ਦਾ 84 ਫ਼ੀਸਦ ਹਿੱਸਾ ਇਸ ਦਾ ਹੈ। ਨਾਲ ਹੀ ਗ੍ਰੇਟ ਇੰਪੈਕਟ ਥਿਅਰੀ ਧਰਤੀ ਚੰਦਰਮਾ ਦੇ ਸਿਸਟਮ ਨਾਲ ਮਿਲਦੀ-ਜੁਲਦੀ ਹੈ। ਹਾਲਾਂਕਿ ਥੀਆ ਗ੍ਰਹਿ ਦਾ ਫਿਲਹਾਲ ਕੋਈ ਸਬੂਤ ਨਹੀਂ ਮਿਲਿਆ ਹੈ। ਉੱਥੇ ਹੀ ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧਰਤੀ ਦੇ ਮੈਗਮਾ ‘ਚੋਂ ਨਿਕਲ ਕੇ ਕ੍ਰਿਸਟਲ ‘ਚ ਬਦਲ ਗਿਆ ਹੋਵੇਗਾ। ਅਜਿਹਾ ਮੰਨਿਆ ਜਾ ਸਕਦਾ ਹੈ ਕਿ ਘਟਨਾ 2 ਤੋਂ 10 ਕਰੋੜ ਸਾਲ ਪਹਿਲਾਂ ਹੋਈ ਹੋਵੇ। ਕਿਆਨ ਯੁਆਨ ਨੇ ਕਿਹਾ ਕਿ ਥੀਆ ਦੇ ਅਕਾਰ ਦੇ ਇੰਪੈਕਟਰ ਨਾਲ ਅਜਿਹੀਆਂ ਚੱਟਾਨਾਂ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਧਰਤੀ ਦੇ ਮੈਂਟਲ ‘ਚ ਥੀਆ ਦੇ ਲੋਹੇ ਨਾਲ ਭਰੇ ਹਿੱਸੇ ਟਕਰਾਉਣ ਨਾਲ ਮਿਲ ਗਏ ਹੋਣਗੇ। ਨਾਲ ਹੀ ਰਿਸਰਚ ‘ਚ ਪਤਾ ਚੱਲਿਆ ਹੈ ਕਿ ਕੈਮੀਕਲ ਸਿਗਨੇਚਰ ਥੀਆ ਇੰਪੈਕਟ ਵੇਲੇ ਹੋ ਸਕਦੇ ਹਨ

Post Author: admin

Leave a Reply

Your email address will not be published. Required fields are marked *