Whatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦੀ ਜਾਂਚ ਦੇ ਹੁਕਮ,

60 ਦਿਨਾਂ ’ਚ ਆਵੇਗੀ ਰਿਪੋਰਟ, ਲਾਈ ਜਾ ਸਕਦੀ ਹੈ ਰੋਕ

ਨਵੀਂ ਦਿੱਲੀ : ਸੀਸੀਆਈ ਨੇ ਮੈਸੇਜਿੰਗ ਪਲੈਟਫਾਰਮ ਵਾਟਸਐਪ ਦੇ ਅਪਡੇਟਿਡ ਪ੍ਰਾਈਵੇਸੀ ਪਾਲਿਸੀ ਤੇ ਸੇਵਾਂ ਸ਼ਰਤਾਂ ਦੀ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਪਾਇਆ ਹੈ ਕਿ ਕੰਪਨੀ ਨੇ ਪਾਲਿਸੀ ਅਪਡੇਟ ਦੇ ਨਾਂ ’ਤੇ ‘ਸ਼ੋਸ਼ਣਕਾਰੀ ਤੇ ਗ਼ੈਰ-ਕਾਨੂੰਨੀ ਚਲਣ’ ਕੀਤਾ ਹੈ, ਜੋ ਕਿ ਸੀਸੀਆਈ ਦੇ ਨਿਯਮਾਂ ਦੀ ਉਲੰਘਣਾ ਹੈ। ਸੀਸੀਆਈ ਨੇ ਜਾਂਚ ਦੇ ਹੁਕਮ ਦਿੱਤਾ ਹੈ। ਵੱਖ-ਵੱਖ ਖੇਤਰਾਂ ਤੋਂ ਫੇਸਬੁੱਕ ਦੀ ਮਾਲਕੀਅਤ ਵਾਲੇ ਪਲੈਟਫਾਰਮ ਦੀ ਅਪਡੇਟ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਸੀਸੀਆਈ ਦੇ ਮਹਾ ਨਿਦੇਸ਼ਕ ਮਾਮਲੇ ਦੀ ਜਾਂਚ ਕਰਨਗੇ ਤੇ 60 ਦਿਨਾਂ ਦੇ ਅੰਦਰ ਰਿਪੋਰਟ ਦੇਣਗੇ

Post Author: admin

Leave a Reply

Your email address will not be published. Required fields are marked *