ਨਾਸਾ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਮੰਗਲ ਗ੍ਰਹਿ ਦੀ ਸਤ੍ਹਾ ਹੇਠਾਂ ਦਫ਼ਨ ਹੈ ਜ਼ਿਆਦਾਤਰ ਪਾਣੀ

ਨਾਸਾ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਮੰਗਲ ਗ੍ਰਹਿ ਦੀ ਸਤ੍ਹਾ ਦੇ ਹੇਠਾਂ ਉਸ ਦਾ ਜ਼ਿਆਦਾਤਰ ‘ਲਾਪਤਾ’ ਪਾਣੀ ਦਫ਼ਨ ਹੈ। ਇਹ ਅਧਿਐਨ ਉਸ ਮੌਜੂਦਾ ਦਾਅਵੇ ਤੋਂ ਉਲਟ ਹੈ, ਜਿਸ ’ਚ ਕਿਹਾ ਗਿਆ ਹੈ ਕਿ ਲਾਲ ਗ੍ਰਹਿ ਦਾ ਪਾਣੀ ਪੁਲਾੜ ’ਚ ਚਲਾ ਗਿਆ ਹੈ। ਮੰਗਲ ਦੀ ਸਤ੍ਹਾ ਤੋਂ ਮਿਲੇ ਸਬੂਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਅਰਬਾਂ ਸਾਲ ਪਹਿਲਾਂ ਇਸ ਗ੍ਰਹਿ ’ਤੇ ਨਾ ਸਿਰਫ ਪਾਣੀ ਸੀ ਬਲਕਿ ਇੱਥੇ ਡੂੰਘੀਆਂ ਝੀਲਾਂ ਤੇ ਸਾਗਰ ਸਨ।

ਜਰਨਲ ਸਾਇੰਸ ’ਚ ਪ੍ਰਕਾਸ਼ਿਤ ਨਵੇਂ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮੰਗਲ ’ਤੇ ਮੌਜੂਦ ਪਾਣੀ ਦਾ ਇਕ ਅਹਿਮ ਹਿੱਸਾ (30 ਤੋਂ 99 ਫ਼ੀਸਦੀ ਤਕ) ਗ੍ਰਹਿ ਦੀ ਪਪੜੀ ’ਚ ਖਣਿਜਾਂ ਦੇ ਅੰਦਰ ਫਸਿਆ ਹੈ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੇ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ (ਜੇਪੀਐੱਲ) ਦੇ ਖੋਜਕਾਰਾਂ ਮੁਤਾਬਕ ਲਗਪਗ ਚਾਰ ਅਰਬ ਸਾਲ ਪਹਿਲਾਂ ਮੰਗਲ ਗ੍ਰਹਿ ’ਤੇ ਨਾ ਸਿਰਫ ਭਰਪੂਰ ਪਾਣੀ ਸੀ ਬਲਕਿ ਇੱਥੇ 100 ਤੋਂ 150 ਮੀਟਰ ਡੂੰਘੇ ਸਮੁੰਦਰ ਸਨ। ਹਾਲਾਂਕਿ ਇਕ ਅਰਬ ਸਾਲ ਬਾਅਦ ਇਹ ਗ੍ਰਹਿ ਓਨਾ ਹੀ ਸੁੱਕਾ ਹੋ ਗਿਆ, ਜਿਨ੍ਹਾਂ ਕਿ ਅੱਜ ਹੈ

Post Author: admin

Leave a Reply

Your email address will not be published. Required fields are marked *