ਕਿਸਾਨਾਂ ਦੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ:-ਨਾਜਰ ਸਿੰਘ ਖਿਆਲਾਂ


ਮਾਨਸਾ 09 ਮਾਰਚ:-ਗੁਰਜੰਟ ਸਿੰਘ ਬਾਜੇਵਾਲੀਆ:- ਪੰਜਾਬ ਨੰਬਰਦਾਰ ਯੂਨੀਅਨ (ਰਜਿ 643) ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਜੀ ਸਮਰਾ ਦੀ ਰਹਿਨੁਮਾਈ ਹੇਠ ਤਹਿਸੀਲ ਪ੍ਰਧਾਨ ਨਾਜਰ ਸਿੰਘ ਖਿਆਲਾ ਦੀ ਅਗਵਾਈ ਹੇਠ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ ਸਮੂਹ ਨੰਬਰਦਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸਰਕਾਰ ਨੂੰ ਰੋਸ ਪ੍ਰਗਟ ਕੀਤਾ। ਜਿਵੇਂ ਕਿ ਬਹੁਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੀਆਂ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਜਿਵੇਂ ਕਿ ਮਾਰਚ 2020 ਤੋਂ ਮਾਣ ਭੱਤਾ 5000 ਰੁਪਿਆ ਕੀਤਾ ਜਾਵੇਗਾ ਅਤੇ ਨੰਬਰਦਾਰ ਦੇ ਬੇਟੇ ਨੂੰ ਨੰਬਰਦਾਰ ਬਣਾਇਆ ਜਾਵੇਗਾ। ਪੰਜਾਬ ਵਿੱਚ ਬੱਸ ਕਿਰਾਇਆ ਮੁਆਫ ਕੀਤਾ ਜਾਵੇਗਾ ਅਤੇ ਹੋਰ ਵੀ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਨੰਬਰਦਾਰਾਂ ਦਾ ਬਣਦਾ ਮਾਣ ਭੱਤਾ ਉਹ ਵੀ ਦੋ-ਦੋ ਸਾਲ ਤੱਕ ਨਹੀਂ ਦਿੱਤਾ ਜਾਂਦਾ ਅਤੇ ਨੰਬਰਦਾਰਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਉਲਟਾ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਆਧਾਰ ਕਾਰਡ ਅਤੇ ਬੈਂਕ ਦਾ ਖਾਤਾ ਜਰੂਰੀ ਦਸਤਾਵੇਜ  ਸਹੀ ਨਹੀਂ ਹਨ। ਇਹਨਾਂ ਨੂੰ ਠੀਕ ਕਰਕੇ ਲੈ ਕੇ ਆਉ। ਪਰ ਉਹ ਠੀਕ ਹੋਣ ਦੇ ਬਾਵਜੂਦ ਵੀ ਮਾਣ ਭੱਤਾ ਨਹੀਂ ਪਾਇਆ ਜਾਂਦਾ। ਦੂਸਰਾ ਨੰਬਰਦਾਰਾਂ ਵਿੱਚ ਰੋਸ ਹੈ ਕਿ ਜੋ ਜੱਜ ਸਾਹਿਬ ਦੀ ਕੋਰਟ ਵਿੱਚ ਜੋ ਸਕੂਟਰ ਸਟੈਂਡ ਬਣਿਆ ਹੋਇਆ ਹੈ ਉਸ ਦੀ ਪਰਚੀ ਨੰਬਰਦਾਰਾਂ ਦੀ ਨਾ ਕੱਟੀ ਜਾਵੇ। ਕਿਉਂ ਕਿ ਨੰਬਰਦਾਰ ਹਰ ਇੱਕ ਦੇ ਸਾਂਝੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਉਹ ਦਿਨ ਵਿੱਚ ਦੋ-ਦੋ, ਚਾਰ-ਚਾਰ ਗੇੜੇ ਲੋਕਾਂ ਦੇ ਜਰੂਰੀ ਕੰਮਾਂ ਵਾਸਤੇ ਲਾਉਂਦੇ ਹਨ। ਮੀਟਿੰਗ ਤੋਂ ਬਾਅਦ ਆਪਣੀਆਂ ਮੰਗਾਂ ਪ੍ਰਤੀ ਤਹਿਸੀਲਦਾਰ ਅਮਰਜੀਤ ਸਿੰਘ ਨੂੰ ਆਪਣਾ ਮੰਗ ਪੱਤਰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਮੂਸਾ, ਜਗਰਾਜ ਸਿੰਘ ਮਾਖਾ ਨੇ ਕਿਹਾ ਕਿ ਜਿੱਥੇ ਨੰਬਰਦਾਰਾਂ ਨੂੰ ਬੈਠਣ ਵਾਸਤੇ ਕਮਰੇ ਨਹੀਂ ਹਨ ਉਹਨਾਂ ਨੂੰ ਕਮਰੇ ਬਣਾ ਕੇ  ਦਿੱਤੇ ਜਾਣ ਅਤੇ ਨੰਬਰਦਾਰਾਂ ਨੂੰ ਬੀਮਾ ਪਾਲਿਸੀ ਦੀ ਸਹੂਲਤ ਦਿੱਤੀ ਜਾਵੇ।  ਉਹਨਾਂ ਨੇ ਨੰਬਰਦਾਰਾਂ ਨੂੰ ਕਿਸਾਨਾਂ ਦੇ ਦਿੱਲੀ ਧਰਨੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਅਪੀਲ ਕੀਤੀ ਅਤੇ ਨੰਬਰਦਾਰਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗਮਦੂਰ ਸਿੰਘ ਮੌਜੀਆ, ਪ੍ਰੀਤਮ ਸਿੰਘ ਕੋਟ ਲੱਲੂ, ਰਾਮ ਸਿੰਘ ਗਾਗੋਵਾਲ, ਬਲਵਿੰਦਰ ਖਿੱਲਣ, ਦਰਸ਼ਨ ਖਿੱਲਣ, ਧੰਨ ਸਿੰਘ ਚਹਿਲਾਂਵਾਲਾ, ਬਲਵਿੰਦਰ ਡੇਲੂਆਣਾ, ਰਜਿੰਦਰ ਖਿੱਲਣ, ਨਰੋਤਮ ਡੇਲੂਆਣਾ, ਜੱਗਾ ਅਸਪਾਲ, ਦਰਸ਼ਨ ਕੋਟਲੀ ਕਲਾਂ, ਗੁਲਜਾਰ ਬੱਪੀਆਣਾ, ਬਿੰਦਰ ਮੌਜੀਆ, ਜਗਦੇਵ ਕੋਟਲੀ, ਪ੍ਰਸ਼ੋਤਮ ਬੱਪੀਆਣਾ, ਹਰੀ ਘਰਾਂਗਣਾ, ਸਿਕੰਦਰ ਬੁਰਜ ਹਰੀ, ਨਛੱਤਰ ਖਿਆਲਾ, ਮੋਹਨ ਨਰਿੰਦਰਪੁਰਾ, ਬਲਵਿੰਦਰ ਡੇਲੂਆਣਾ, ਸੁਖਪਾਲ ਧਿੰਗੜ, ਸੁਖਪਾਲ ਮੂਸਾ, ਗੁਰਮੀਤ ਅਤਲਾ ਖੁਰਦ, ਬਲਵਿੰਦਰ ਮੂਸਾ, ਕਰਨੈਲ ਖਿਆਲਾ, ਸਿਮਰਜੀਤ ਕੌਰ ਬਹਿਣੀਵਾਲ, ਬਲਵੀਰ ਸਿੰਘ ਤਲਵੰਡੀ ਅਕਲੀਆ, ਬੂਟਾ ਛਾਪਿਆਂਵਾਲੀ, ਕਰਮ ਅਤਲਾ ਖੁਰਦ, ਸ਼ੇਰ ਸਿੰਘ ਅਤਲਾ ਕਲਾਂ, ਗੁਰਦੇਵ ਕੌਰ ਛਾਪਿਆਂਵਾਲੀ, ਨਵਦੇਵ ਧਿੰਗੜ, ਬਲਦੇਵ ਖੋਖਰ, ਗੁਰਸੇਵਕ ਸਿੰਘ ਦਲੀਏਵਾਲੀ , ਜਗਰਾਜ ਮਾਖਾ, ਹਰਜੀਤ ਮਾਨਸਾ, ਗੁਲਜਾਰ ਬੱਪੀਆਣਾ, ਹਰਮੇਲ ਸਿੰਘ ਖੜਕ ਸਿੰਘ ਵਾਲਾ ਆਦਿ ਹਾਜਰ ਸਨ।

Post Author: admin

Leave a Reply

Your email address will not be published. Required fields are marked *