ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਮਾਨਸਾ 8 ਮਾਰਚ:-ਗੁਰਜੰਟ ਸਿੰਘ ਬਾਜੇਵਾਲੀਆ:-  ਸਿਵਲ ਸਰਜਨ ਮਾਨਸਾ ਡਾ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸਰਦੂਲਗਡ਼੍ਹ ਡਾ ਸੁਖਵਿੰਦਰ ਸਿੰਘ ਦਿਓਲ ਦੀ ਪ੍ਰਧਾਨਗੀ ਹੇਠ  ਐੱਸ ਡੀ ਐੱਚ   ਸਰਦੂਲਗਡ਼੍ਹ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ  ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਤੋਂ ਆਂਗਣਵਾੜੀ ਵਰਕਰਜ਼ ਅਤੇ ਸੁਪਰਵਾਈਜਰਜ਼ ਸਿਹਤ ਵਿਭਾਗ ਤੋਂ  ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਆਸ਼ਾ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਨੇ  ਨੇ ਭਾਗ ਲਿਆ  lਇਸ ਮੌਕੇ ਬੋਲਦਿਆਂ ਡਾ ਦਿਓਲ ਨੇ ਕਿਹਾ ਕਿ ਔਰਤਾਂ ਅਤੇ ਮਰਦਾਂ ਵਿਚ  ਭੇਤ ਨਹੀਂ ਕਰਨਾ ਚਾਹੀਦਾ ਔਰਤਾਂ ਨੂੰ ਸਮਾਜ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ  ਉਨ੍ਹਾਂ ਨੇ ਕਿਹਾ ਜਿੱਥੇ ਬਲਾਕ ਸਰਦੂਲਗਡ਼੍ਹ ਵਿਖੇ ਵੀ  ਉਪ ਮੰਡਲ ਮੈਜਿਸਟ੍ਰੇਟ , ਸਿਵਲ ਜੱਜ ਅਤੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਅਫਸਰ  ਵੀ ਔਰਤਾਂ ਹਨ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਨਿਭਾਅ ਰਹੀਆਂ ਹਨ ਉਹ ਸਮਾਜ ਲਈ ਪ੍ਰੇਰਨਾ ਸਰੋਤ ਹਨ l ਇਸ ਮੌਕੇ ਬਲਾਕ ਐਜੂਕੇਟਰ ਤਰਲੋਕ ਸਿੰਘ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ  ਹਰਜੀਤ ਕੌਰ  ਕਮਲਜੀਤ ਕੌਰ ਆਂਗਣਵਾਡ਼ੀ ਵਰਕਰ  ਵੱਲੋਂ ਔਰਤਾਂ ਦੇ ਸਨਮਾਨ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਗਏ l ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ  ਬਾਲ ਵਿਕਾਸ   ਵਿੱਚ ਕੰਮ ਕਰਨ ਵਾਲੀਆਂ ਔਰਤ ਕਰਮਚਾਰਨਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਸਨਮਾਨ ਪੱਤਰ ਦੇ ਕੇ  ਸਨਮਾਨਤ ਕੀਤਾ ਗਿਆ  ਅਤੇ ਉਪ ਮੰਡਲ ਮੈਜਿਸਟ੍ਰੇਟ ਜੀ ਨੂੰ ਸਿਹਤ ਵਿਭਾਗ ਵੱਲੋਂ  ਸਨਮਾਨ ਚਿੰਨ੍ਹ ਭੇਜਿਆ ਗਿਆ  ਇਸ ਮੌਕੇ ਡਾ ਸੋਹਣ ਲਾਲ ਅਰੋੜਾ ਐਮਡੀ ਮੈਡੀਸਨ ਜੀਵਨ ਸਿੰਘ ਸਹੋਤਾ ਨਿਰਮਲ ਕੌਰ ਰੋੜਕੀ ਵੀਰ ਕੌਰ  ਆਂਗਣਵਾਡ਼ੀ ਸੁਪਰਵਾਈਜ਼ਰ ਜਸਬੀਰ ਸਿੰਘ ਪਰਲਾਦ ਸਿੰਘ  ਆਸ਼ਾ ਵਰਕਰਜ਼ ,ਸਟਾਫ   ਤੋਂ ਇਲਾਵਾ ਔਰਤਾਂ ਸ਼ਾਮਲ ਸਨ 

Post Author: admin

Leave a Reply

Your email address will not be published. Required fields are marked *