ਪੰਜਾਬ ਅਸੈਂਬਲੀ ਚ ਪੇਸ਼ ਹੋਇਆ ਬਜਟ ਦਿਸ਼ਾਹੀਣ- ਡਾ: ਅਜੀਤਪਾਲ

-ਨੌਜਵਾਨਾਂ,ਬੇਰੁਜ਼ਗਾਰਾਂ ਤੇ ਗਰੀਬਾਂ ਲਈ ਕੁਝ ਵੀ ਠੋਸ ਨਹੀਂ।
-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਵੈਟ ਨਹੀਂ  ਘਟਾਇਆ ਗਿਆ।

-ਥਰਮਲ ਪਲਾਂਟ ਬਠਿੰਡਾ,ਸਪੋਰਟਸ ਸਕੂਲ ਘੁੱਦਾ ਤੇ ਹਵਾਈ ਅੱਡਾ ਬਠਿੰਡਾ ਚਾਲੂ ਨਹੀਂ ਕੀਤੇ ਗਏ।

-ਸਿਹਤ ਤੇ ਸਿੱਖਿਆ ਅਦਾਰਿਆਂ ਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਕੋਈ ਵਿਉਂਤ ਨਹੀਂ।

-ਬਿਜਲੀ ਦੇ ਰੇਟ ਘਟਾ ਕੇ ਲੋਕਾਂ ਦੀ ਪਹੁੰਚ ਚ ਨਹੀਂ ਲਿਆਂਦੇ।

-ਠੇਕਾ ਮੁਲਾਜਮਾਂ ਨੂੰ ਪੱਕਿਆਂ ਕਰਨ ਦੀ ਕੋਈ ਫੈਸਲਾ ਨਹੀਂ।

-ਅੱਗੇ ਤੋਂ ਪੱਕੀ ਭਰਤੀ ਚਾਲੂ ਨਹੀਂ ਕੀਤੀ।-ਬੇਰੁਜ਼ਗਾਰੀ ਦੂਰ ਕਰਨ ਲਈ ਵੱਡੇ ਸਨਅਤੀ ਪੋ੍ਜੈਕਟ ਸਰਕਾਰੀ ਖੇਤਰ ਵਿੱਚ ਲਾਏ ਜਾਣ ਦਾ ਕੋਈ ਜਿਕਰ ਨਹੀਂ।

-ਮੁਲਾਜ਼ਮਾਂ ਦੀ ਪੁਰਾਨੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ।ਤੇ ਇਲਾਜ ਲਈ ਕੋਈ ਕੈਸ਼ਲੈਸ ਸਕੀਮ ਨਹੀਂ ਲਿਆਂਦੀ। 

-ਘੱਟ ਰੇਟ ਤੇ ਦਵਾਈਆਂ ਤੇ ਡਾਕਟਰੀ ਸਾਜੋ ਸਮਾਨ ਮੁਹਈਆ ਕਰਵਾਉਣ ਲਈ ਕੋਈ ਯੋਜਨਾ ਨਹੀਂ।

-ਮਹਿੰਗਾਈ ਨੂੰ ਨੱਥ ਮਾਰਨ ਲਈ ਕੋਈ ਸਕੀਮ ਨਹੀਂ।

-ਮਜ਼ਦੂਰਾਂ ਦੀ ਦਿਹਾੜੀ ਨੂੰ ਕੀਮਤ ਸੂਚਕ ਅੰਕ ਨਾਲ ਜੋੜਨਾ ਚਾਹੀਦਾ ਸੀ। 

-ਇੱਟਾਂ,ਰੇਤ,ਬਜਰੀ ਤੇ ਮਕਾਨ ਉਸਾਰੀ ਦੇ ਹੋਰ ਸਾਰੇ ਸਮਾਨ ਦੀਆਂ ਆਮ ਗਰੀਬ ਲੋਕਾਂ ਦੀ ਪਹੁੰਚ ਚ ਲਿਆਉਣ ਦੀ ਨਹੀਂ ਕੋਈ ਵਿਉਂਤ। 

-ਆਵਾਜਾਈ ਦੇ ਸਾਧਨ ਬੱਸਾਂ ਆਦਿ ਦੇ ਕਿਰਾਏ ਨਹੀਂ ਘਟਾਏ।

-ਨਿਜੀ ਥਰਮਲ ਪਲਾਂਟਾਂ ਨਾਲ ਮਹਿੰਗੀ ਬਿਜਲੀ ਖਰੀਦਣ ਦੇ ਚਲਦੇ ਸਮਝੌਤੇ ਰੱਦ ਨਹੀਂ ਕੀਤੇ।ਜਨਤਕ ਖੇਤਰ ਦੇ ਥਰਮਲਾਂ ਨੂੰ ਪੂਰੀ ਸਮਰਥਾ ਨਾਲ ਚਲਾਉਣ ਲਈ ਕੋਈ ਵਿਉਂਤ ਨਹੀਂ।

– ਸੂਬੇ ਅੰਦਰ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੋਈ ਸਨਅਤ ਲਾਉਣ ਦਾ ਕਿਧਰੇ ਜ਼ਿਕਰ ਨਹੀਂ।

-ਖੇਤੀ ਲਾਗਤਾਂ ਖਾਦ,ਤੇਲ ਸਪਰੇਅ ਆਦਿ ਦੀਆਂ ਕੀਮਤਾਂ ਘਟਾ ਕੇ ਕਿਸਾਨੀ ਨੂੰ ਰਾਹਤ ਨਹੀਂ ਦਿੱਤੀ।

-ਖੇਤੀ ਵਸਤਾਂ ਦੀ ਐਮਐਸਪੀ ਤੇ ਵਿਕਰੀ ਲਈ ਲੋੜੀਂਦਾ ਪੈਸਾ ਰਿਜ਼ਰਵ ਨਹੀਂ ਕੀਤਾ ਗਿਆ। 

– ਡਾ: ਅਜੀਤਪਾਲ ਸਿੰਘ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ।

Post Author: admin

Leave a Reply

Your email address will not be published. Required fields are marked *