ਸਪੇਸਐੱਕਸ ਦੀ ਲੈਂਡਿੰਗ ਦੇ ਸਮੇਂ ਹੋਇਆ ਧਮਾਕਾ

ਕੇਨਵਰਲ (ਅਮਰੀਕਾ), 4 ਮਾਰਚ- ਜਦੋਂ ਸਪੇਸਐੱਕਸ ਦਾ ਪੁਲਾੜ ਵਾਹਨ ਸਟਾਰਸ਼ਿਪ ਬੁੱਧਵਾਰ ਨੂੰ ਲੈਂਡਿੰਗ ਕਰ ਰਿਹਾ ਤਾਂ ਇੰਝ ਲੱਗਦਾ ਸੀ ਕਿ ਸਭ ਕੁੱਝ ਠੀਕ ਹੈ ਪਰ ਛੇਤੀ ਹੀ ਹਾਲਤ ਬਦਲ ਗਏ। ਲੈਂਡਿੰਗ ਦੇ ਸਮੇਂ ਜਿਵੇਂ ਹੀ ਪੁਲਾੜ ਵਾਹਨ ਨੇ ਧਰਤੀ ਨੂੰ ਛੂਹਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਾਹਨ ਹਵਾ ਵਿੱਚ ਉਛਲ ਗਿਆ। ਇਹ ਹਾਦਸਾ ਸਪੇਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਤੋਂ ਸਿਰਫ ਪੰਜ ਮਿੰਟ ਬਾਅਦ ਹੋਇਆ।

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੰਪਨੀ ‘ਸਪੇਸ ਐਕਸ’ ਨੂੰ ਭਾਰੀ ਨੁਕਸਾਨ ਹੋਇਆ ਹੈ। ਦਰਅਸਲ, ਉਸ ਦਾ ਨਵਾਂ ਤੇ ਸਭ ਤੋਂ ਵੱਡਾ ਰਾਕੇਟ ਆਪਣੀ ਤੀਜੀ ਕੋਸ਼ਿਸ਼ ਵਿੱਚ ਲੈਂਡ ਕਰ ਗਿਆ ਪਰ ਧਰਤੀ ਉੱਤੇ ਉੱਤਰਨ ਦੇ ਕੁਝ ਹੀ ਚਿਰ ਪਿੱਛੋਂ ਉਸ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਇੰਝ ਕੰਪਨੀ ਦੇ ‘ਮੰਗਲ ਮਿਸ਼ਨ’ ਨੂੰ ਵੱਡਾ ਝਟਕਾ ਲੱਗਾ ਹੈ।

Post Author: admin

Leave a Reply

Your email address will not be published. Required fields are marked *