ਨਿਊਜ਼ੀਲੈਂਡ ’ਚ ਲਗਾਤਾਰ ਦੂਜੇ ਦਿਨ ਕਮਿਊਨਿਟੀ ਦੇ ਵਿਚੋਂ ਨਵਾਂ ਕਰੋਨਾ ਕੇਸ ਨਹੀਂ ਆਇਆ-ਪਰ ਬਾਹਰੋਂ ਆਏ 4


-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 2 ਮਾਰਚ, 2021:-ਨਿਊਜ਼ੀਲੈਂਡ ਦੇ ਵਿਚ ਬੀਤੇ ਐਤਵਾਰ ਸਵੇਰੇ 6 ਵਜੇ ਤੋਂ ਲਾਕਡਾਊਨ ਪੱਧਰ-2 ਅਤੇ ਔਕਲੈਂਡ ਖੇਤਰ ਦੇ ਵਿਚ ਲਾਕਡਾਊਨ ਪੱਧਰ-3 ਚੱਲ ਰਿਹਾ ਹੈ। ਕੋਵਿਡ-19 ਸਬੰਧੀ ਸਰਕਾਰ ਲਗਪਗ ਹਰ ਰੋਜ਼ ਤਾਜ਼ਾ ਅੱਪਡੇਟ ਦਿੰਦੀ ਹੈ। ਅੱਜ ਦੀ ਜਾਣਕਾਰੀ ਮੁਤਾਬਿਕ ਅੱਜ ਕੋਈ ਵੀ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ 4 ਕੇਸ ਮੈਨੇਜਡ ਆਈਸੋਲੇਸ਼ਨ ’ਚੋਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1 ਭਾਰਤ, 2 ਇਥੋਪੀਆ ਅਤੇ 1 ਕੈਨੇਡਾ ਤੋਂ ਆਇਆ ਹੈ, ਇਹ ਸਾਰੇ ਯੂਏਈ ਦੇ ਰਸਤੇ 28 ਫਰਵਰੀ ਨੂੰ ਆਕਲੈਂਡ ਪੁੱਜੇ ਸਨ। ਡਾਇਰੈਕਟਰ ਜਨਰਲ ਆਫ਼ ਹੈਲਥ ਨੇ ਹੈ ਕਿਹਾ ਨਵੇਂ ਕੇਸ ਨਾ ਆਉਣਾ ਚੰਗੀ ਗੱਲ ਹੈ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਹਾਲੇ ਅਸੀਂ ਇਸ ਦੇ ਖ਼ਤਰੇ ਤੋਂ ਬਾਹਰ ਨਹੀਂ ਹਾਂ। ਬੀਤੇ ਦਿਨੀਂ 8880 ਟੈੱਸਟ ਕੀਤੇ ਗਏ, ਜੋ ਜ਼ਿਆਦਾਤਰ ਐਤਵਾਰ ਨੂੰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਅੱਜ ਅਤੇ ਕੱਲ੍ਹ ਵੱਡੀ ਪੱਧਰ ’ਤੇ ਮੁੜ ਨਵੇਂ ਟੈਸਟਾਂ ਦੀ ਉਮੀਦ ਕਰਦੇ ਹਨ। ਦੇਸ਼ ਭਰ ਦੀਆਂ ਲੈਬੋਟਰੀਆਂ ਵਿਚ ਹੁਣ ਤੱਕ 1,720,909 ਟੈੱਸਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਮੁੜ ਤੋਂ 11 ਕਮਿਊਨਿਟੀ ਟੈਸਟਿੰਗ ਸੈਂਟਰ ਖੋਲ੍ਹ ਰਹੇ ਹਨ ਅਤੇ ਉਹ ਲੋਕ ਜੋ ਲੱਛਣ ਵਾਲੇ ਹਨ ਜਾਂ ਜੋਖ਼ਮ ਦੇ ਕਿਸੇ ਵੀ ਤਰ੍ਹਾਂ ਦੇ ਟੈੱਸਟ ਦਾ ਪਰੀਖਣ ਦੇ ਰਹੇ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਉੱਤੇ ਵਧੇਰੇ ਸਲਾਹ ਲਈ ਹੈਲਥਲਾਈਨ ਨੂੰ ਕਾਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਹੈ ਕਿ ਆਕਲੈਂਡਰਸ ਯੂਕੇ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਘਰ ਰਹਿਣ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,382 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,026 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 69 ਹੈ, ਇਨ੍ਹਾਂ ’ਚ 12 ਕੇਸ ਕਮਿਊਨਿਟੀ ਅਤੇ 57 ਕੇਸ ਬਾਰਡਰ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2287 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।

ਅਸਥਾਈ ਵੀਜੇ ਵਾਲਿਆਂ ਲਈ ਪ੍ਰਬੰਧਕੀ ਆਈਸੋਲੇਸ਼ਨ ਅਤੇ ਕੁਆਰਨਟੀਨ ਲਈ ਕੀਮਤਾਂ 25 ਮਾਰਚ ਤੋਂ ਵਧਣਗੀਆਂ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 2 ਮਾਰਚ, 2021:-25 ਮਾਰਚ ਤੋਂ ਸਰਕਾਰ ਨੇ ਅਸਥਾਈ ਵੀਜੇ ਵਾਲਿਆਂ ਲਈ ਪ੍ਰਬੰਧਕੀ ਆਈਸੋਲੇਸ਼ਨ ਅਤੇ ਕੁਆਰਨਟੀਨ ਦੀ ਸੁਵਿਧਾ ਵਾਸਤੇ ਕੀਮਤਾਂ ਦੇ ਵਿਚ ਜਬਰਦਸਤ ਵਾਧਾ ਕਰ ਦਿੱਤਾ ਹੈ। ਪਹਿਲਾਂ ਜਿੱਥੇ ਇਕ ਬਾਲਗ ਵਿਅਕਤੀ ਲਈ 3100 ਡਾਲਰ ਦੇਣੇ ਪੈਂਦੇ ਸਨ ਹੁਣ 5520 ਡਾਲਰ ਦੇਣੇ ਪੈਣਗੇ। ਜੇਕਰ ਉਸ ਕਮਰੇ ਵਿਚ ਕੋਈ ਦੂਜਾ ਬਾਲਗ ਠਹਿਰਦਾ ਹੈ ਤਾਂ ਉਸਨੂੰ 2990 ਡਾਲਰ ਹੋਰ ਦੇਣੇ ਹੋਣਗੇ। ਜੇਕਰ ਉਹ ਬੱਚਾ ਹੋਵੇ ਤਾਂ 1610 ਡਾਲਰ ਹੋਣਗੇ। ਇਸ ਵਧੀ ਹੋਈ ਕੀਮਤ ਦੇ ਵਿਚ ਵਿਜ਼ਟਰ ਵੀਜੇ ਵਾਲੇ, ਨਿਊਜ਼ੀਲੈਂਡ ਦੇ ਪੱਕੇ ਅਤੇ ਪੀ. ਆਰ. ਦੇ ਆ ਰਹੇ ਪਾਰਟਨਰ ਵਾਸਤੇ, ਵਿਦਿਆਰਥੀ ਵੀਜ਼ੇ ਵਾਸਤੇ, ਵਰਕ ਵੀਜੇ ਵਾਸਤੇ ਅਤੇ ਲਿਮਟਿਡ ਵੀਜੇ ਵਾਲੇ ਆਉਣਗੇ। ਇਸ ਦੇ ਬਾਵਜੂਦ ਵੀ ਸਰਕਾਰ ਕੁਝ ਸਬਸਿਡੀ ਦੇ ਰਹੀ ਹੈ ਕੀਮਤ ਨੂੰ ਪੂਰਾ ਕਰਨ ਵਾਸਤੇ। ਜਿਨ੍ਹੰਾਂ ਨੇ 25 ਮਾਰਚ ਨੂੰ ਇਥੇ ਆਉਣਾ ਹੈ ਪਰ ਬੁਕਿੰਗ ਹੋ ਚੁੱਕੀ ਹੈ ਤਾਂ ਵੀ ਉਨ੍ਹਾਂ ਨੂੰ ਵਧੀ ਹੋਈ ਕੀਮਤ ਦੇਣੀ ਹੋਏਗੀ ਪਰ ਜਿਹੜੇ ਪਹਿਲਾਂ ਆ ਗਏ ਉਹ ਬਚ ਜਾਣਗੇ। ਹੈਲਥ ਕੇਅਰ ਵਰਕਰ ਜਿਨ੍ਹਾਂ ਦੀ ਇਥੇ ਲੋੜ ਹੈ, ਨੂੰ ਅਜੇ ਵੀ 3100 ਡਾਲਰ ਹੀ ਦੇਣੇ ਪੈਣਗੇ। ਸੋ ਏਕਾਂਤਵਾਸ ਲੈਣਾ ਹੋਵੇ ਤਾਂ ਹੁਣ ਚੁੱਪ-ਚਾਪ ਪੈਸੇ ਦੇਣੇ ਪੈਣਗੇ ਅਤੇ ਚੁੱਪ ਕਰਕੇ 14 ਦਿਨ ਰਹਿਣਾ ਹੋਵੇਗਾ।

Post Author: admin

Leave a Reply

Your email address will not be published. Required fields are marked *