ਤੇਲ ਕੀਮਤਾਂ ਨੇ ਆਮ ਵਸਤਾਂ ਨੂੰ ਲਾਈ ਅੱਗ

ਅੰਮ੍ਰਿਤਸਰ, 28 ਫਰਵਰੀ

ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਅੱਜ ਭੰਡਾਰੀ ਪੁਲ ਵਿਖੇ ਇਕੱਠੇ ਹੋ ਕੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।

ਲੋਕਾਂ ਨੇ ਵਧ ਰਹੀ ਮਹਿੰਗਾਈ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਸਨ ਪਰ ਹਰ ਵਿਅਕਤੀ ਆਪਣੇ ਸਿਆਸੀ ਅਸਰ ਰਸੂਖ ਤੇ ਅਹੁਦੇ ਨੂੰ ਪਾਸੇ ਰੱਖ ਕੇ ਧਰਨੇ ਵਿਚ ਸ਼ਾਮਲ ਹੋਇਆ। ਧਰਨੇ ਵਿਚ ਸ਼ਾਮਲ ਸੁਕਰਾਤ ਕਾਲੜਾ ਨੇ ਆਖਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕ ਇਸ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਚੁੱਪ ਧਾਰਨ ਕਰਕੇ ਬੈਠੀ ਹੋਈ ਹੈ। ਉਨ੍ਹਾਂ ਆਖਿਆ ਕਿ ਅਪਰੈਲ 2008 ਵਿਚ ਕੱਚੇ ਤੇਲ (ਕਰੂਡ ਆਇਲ) ਦਾ ਅੰਤਰਾਸ਼ਟਰੀ ਬਾਜ਼ਾਰ ਵਿਚ ਰੇਟ 108 ਡਾਲਰ ਪ੍ਰਤੀ ਬੈਰਲ ਸੀ। ਉਸ ਵੇਲੇ ਭਾਰਤ ਵਿਚ ਪੈਟਰੋਲ ਦੀ ਕੀਮਤ 45 ਰੁਪਏ 50 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 31 ਰੁਪਏ 76 ਪੈਸੇ ਪ੍ਰਤੀ ਲੀਟਰ ਸੀ। ਹੁਣ ਜਦੋਂ ਕੱਚੇ ਤੇਲ ਦਾ ਰੇਟ 58 ਡਾਲਰ ਪ੍ਰਤੀ ਬੈਰਲ ਹੈ ਤਾਂ ਭਾਰਤ ਸਰਕਾਰ ਪੈਟਰੋਲ 92 ਰੁਪਏ ਅਤੇ ਡੀਜ਼ਲ 83 ਰੁਪਏ ਪ੍ਰਤੀ ਲੀਟਰ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਕੋਲੋਂ ਜਵਾਬ ਮੰਗਦੇ ਹਨ ਕਿ 2008 ਵਿਚ ਕੱਚੇ ਤੇਲ ਦਾ ਰੇਟ ਵਧ ਹੋਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਸਸਤੇ ਕਿਵੇਂ ਸਨ। ਉਨ੍ਹਾਂ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਭਾੜਾ, ਕਰਿਆਨੇ ਦੀਆਂ ਕੀਮਤਾਂ ਤੇ ਹੋਰ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਦਾ ਬੋਝ ਆਮ ਲੋਕਾਂ ਦੀ ਜੇਬ ’ਤੇ ਪਿਆ ਹੈ। ਪ੍ਰਦਰਸ਼ਨ ਕਰ ਰਹੀ ਮਨਜੀਤ ਕੌਰ ਵਲੋਂ ਗੈਸ ਦਾ ਖਾਲੀ ਚੁੱਲ੍ਹਾ ਰੱਖਿਆ ਹੋਇਆ ਸੀ। ਉਸ ਨੇ ਆਖਿਆ ਕਿ ਡਿਜੀਟਲ ਇੰਡੀਆ ਵਿਚ ਲੋਕਾਂ ਕੋਲ ਗੈਸ ਖਰੀਦਣ ਦੀ ਸਮਰਥਾ ਨਹੀਂ ਰਹੀ। ਪਿਛਲੇ ਦਿਨਾਂ ਵਿਚ ਲਗਪਗ 100 ਰੁਪਏ ਪ੍ਰਤੀ ਗੈਸ ਸਿਲੰਡਰ ਦਾ ਰੇਟ ਵਧਿਆ ਹੈ, ਜਿਸ ਕਾਰਨ ਇਕ ਦਿਹਾੜੀਦਾਰ ਵਿਅਕਤੀ ਦਾ ਚੁੱਲ੍ਹਾ ਗੈਸ ਸਿਲੰਡਰ ਤੋਂ ਸੱਖਣਾ ਹੋ ਗਿਆ ਹੈ। ਇਸੇ ਤਰ੍ਹਾਂ ਹੋਰ ਪ੍ਰਦਰਸ਼ਨਕਾਰੀਆਂ ਨੇ ਵੀ ਸਰਕਾਰ ਖਿਲਾਫ ਭੜਾਸ ਕੱਢੀ

Post Author: admin

Leave a Reply

Your email address will not be published. Required fields are marked *