ਅੱਜ ਸ਼ਾਮ ਤੱਕ ਪੰਜ ਵਿਧਾਨ ਸਭਾ ਚੋਣਾਂ ਦਾ ਹੋ ਸਕਦਾ ਹੈ ਐਲਾਨ

ਨਵੀਂ ਦਿੱਲੀ, 26 ਫਰਵਰੀ- ਚੋਣ ਕਮਿਸ਼ਨ ਅੱਜ ਸ਼ਾਮ 4.30 ਵਜੇ ਤਾਮਿਲਨਾਡੂ, ਅਸਾਮ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰੇਗਾ। ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਮਿਆਦ ਮਈ ਅਤੇ ਜੂਨ ਵਿੱਚ ਖ਼ਤਮ ਹੋ ਰਹੀ ਹੈ ਤੇ ਪੁਡੂਚੇਰੀ ਵਿੱਚ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਹੈ।

ਪੰਜ ਰਾਜ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਪੁੱਡੂਚੇਰੀ ਅਤੇ ਅਸਾਮ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਐਲਾਨ ਅੱਜ ਸ਼ਾਮ ਤਕ ਹੋ ਸਕਦਾ ਹੈ। ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਇਹ ਚੋਣਾਂ ਭਾਜਪਾ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੀਆਂ। ਇਨ੍ਹਾਂ ਪੰਜ ਸੂਬਿਆਂ ਵਿਚ ਕੁੱਲ 824 ਵਿਧਾਨ ਸਭਾ ਸੀਟਾਂ ਹਨ ਤੇ ਇਨ੍ਹਾਂ ਸਭ ’ਚ ਵੱਖੋ-ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਹਨ।

ਇਨ੍ਹਾਂ ਪੰਜ ਸੂਬਿਆਂ ਦੀਆਂ ਸਰਕਾਰਾਂ ਵਿਚੋਂ 3 ਦਾ ਕਾਰਜਕਾਲ ਮਈ ਅਤੇ 2 ਦਾ ਜੂਨ ਵਿਚ ਪੂਰਾ ਹੋ ਰਿਹਾ ਹੈ। ਇਨ੍ਹਾਂ ਵਿਚੋਂ ਪੱਛਮੀ ਬੰਗਾਲ ਵਿਚ ਭਾਜਪਾ ਨੂੰ ਮਮਤਾ ਬੈਨਰਜੀ ਦੀ ਪਾਰਟੀ ਵੱਲੋਂ ਤਕੜੀ ਟੱਕਰ ਦਿੱਤੀ ਜਾ ਰਹੀ ਹੈ।ਇਸ ਵੇਲੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਕੋਲ 211 ਸੀਟਾਂ ਹਨ ਜਦਕਿ ਕਾਂਗਰਸ ਕੋਲ 44, ਖੱਬੀਆਂ ਪਾਰਟੀਆਂ ਕੋਲ 26 ਅਤੇ ਭਾਜਪਾ ਕੋਲ ਸਿਰਫ਼ 3 ਸੀਟਾਂ ਹਨ। ਬਾਕੀ ਸੂਬਿਆਂ ਵਿਚ ਵੀ ਭਾਜਪਾ ਦੀ ਹਾਲਤ ਕੋਈ ਬਹੁਤੀ ਵਧੀਆਂ ਨਹੀਂ ਹੈ। ਕਿਸਾਨੀ ਅੰਦੋਲਨ ਅਤੇ ਵੱਧ ਰਹੀ ਮਹਿਗਾਈ, ਖਾਸ ਕਰ ਕੇ ਅਸਮਾਨ ਛੂਹਦੀਆਂ ਤੇਲ ਅਤੇ ਰਸੋਈ ਗੈਸ ਕੀਮਤਾਂ ਨੇ ਭਾਜਪਾ ਖਿਲਾਫ ਲੋਕ-ਲਾਮਬੰਦੀ ਨੂੰ ਚਰਮ ਸੀਮਾ ‘ਤੇ ਪਹੁੰਚਾ ਦਿਤਾ ਹੈ, ਜਿਸ ਦਾ ਅਸਰ ਪੰਜ ਰਾਜਾਂ ਦੇ ਚੋਣ ਨਤੀਜਿਆਂ ‘ਤੇ ਪੈਣ ਦੇ ਆਸਾਰ ਹਨ।

Post Author: admin

Leave a Reply

Your email address will not be published. Required fields are marked *