ਗੀਤ/ਗੁਰੂ ਰਵਿਦਾਸ /ਮਹਿੰਦਰ ਸਿੰਘ ਮਾਨ

ਨਮਸਕਾਰ ਲੱਖ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।
ਅੱਜ ਵੀ ਤੇਰਾ ਜੀਵਨ ਸਾਨੂੰ ਚਾਨਣ ਦੇਵੇ, ਜਿਉਂ ਅਰਸ਼ ਦੇ ਚੰਨ, ਤਾਰੇ।
ਜਦੋਂ ਕਾਂਸ਼ੀ ’ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,
ਖੁਸ਼ੀ ’ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।
ਹੁਣ ਜ਼ੁੱਲਮ ਗਰੀਬਾਂ ਤੇ ਬੰਦ ਹੋਏਗਾ, ਮਿਲ ਰਹੇ ਸਨ ਇਹ ਇਸ਼ਾਰੇ।
ਨਮਸਕਾਰ ਲੱਖ ਲੱਖ ਵਾਰ ਤੈਨੂੰ ………………….।
ਪ੍ਰਭੂ ਦਾ ਨਾਂ ਜਪ ਕੇ, ਤੂੰ ਉਸ ਦਾ ਰੂਪ ਹੀ ਹੋਇਆ।
ਛੱਡ ਕੇ ਜ਼ਾਤ ਤੇ ਵਰਨ ਨੂੰ, ਉਹ ਤੇਰੇ ਸੰਗ ਖਲੋਇਆ।
ਪ੍ਰਭੂ ਦਾ ਰੂਪ ਹੋ ਕੇ, ਤੂੰ ਖੇਡੇ ਕਈ ਖੇਡ ਨਿਆਰੇ।
ਨਮਸਕਾਰ ਲੱਖ ਲੱਖ ਵਾਰ ਤੈਨੂੰ ……………………।
ਸੁਣ ਕੇ ਤੇਰੀ ਚਰਚਾ ਰਾਣੀ ਝਾਲਾਂ ਬਾਈ ਤੇਰੇ ਦੁਆਰੇ ਆਈ।
ਤੇਰੇ ਕਦਮੀਂ ਢਹਿ ਕੇ ਉਸ ਨੇ ਰਾਮ ਨਾਮ ਦੀ ਦੌਲਤ ਪਾਈ।
ਸੱਭ ਨੇ ਰਾਮ ਨਾਮ ਦੀ ਦੌਲਤ ਪਾਈ, ਜੋ ਵੀ ਆਏ ਤੇਰੇ ਦੁਆਰੇ।
ਨਮਸਕਾਰ ਲੱਖ ਲੱਖ ਵਾਰ ਤੈਨੂੰ …………………….।
ਆਪਣੀ ਸਾਰੀ ਜ਼ਿੰਦਗੀ ਤੂੰ ਮਨੂੰ ਸਿਮਰਤੀ ਤੋੜਨ ਤੇ ਲਾਈ।
ਨਾਮ ਜਪਣ ਤੇ ਆਮ ਫਿਰਨ ਦੀ ਸੱਭ ਨੂੰ ਆਜ਼ਾਦੀ ਦਿਵਾਈ।
ਇੰਨੇ ਕੰਮ ਕੀਤੇ ਤੂੰ,ਤੈਨੂੰ ‘ਮਾਨ’ ਕਿਵੇਂ ਦਿਲੋਂ ਵਿਸਾਰੇ?
ਨਮਸਕਾਰ ਲੱਖ ਲੱਖ ਵਾਰ ਤੈਨੂੰ ……………………….।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554


Post Author: admin

Leave a Reply

Your email address will not be published. Required fields are marked *