ਪੀਐਮ ਮੋਦੀ ਦਾ ਅਕਸ ਖ਼ਰਾਬ ਕਰਨ ਸਬੰਧੀ ਗੂਗਲ ਦੇ ਸੀਈਓ ‘ਤੇ ਕੇਸ ਦਰਜ

ਵਾਰਾਣਸੀ, 13 ਫਰਵਰੀ- ਉਤਰ ਪ੍ਰਦੇਸ਼ ਦੀ ਵਾਰਾਣਸੀ ਪੁਲੀਸ ਨੇ ਗੂਗਲ ਦੇ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਈ ਸਣੇ 18 ਲੋਕਾਂ ਖ਼ਿਲਾਫ਼ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਥਿਤ ਤੌਰ ’ਤੇ ਅਕਸ ਖ਼ਰਾਬ ਕਰਨ ਵਾਲੇ ਵੀਡੀਓ ਸਬੰਧੀ ਕੇਸ ਦਰਜ ਕੀਤਾ। ਹਾਲਾਂਕਿ ਬਾਅਦ ਵਿੱਚ ਗੂਗਲ ਦੇ ਅਧਿਕਾਰੀਆਂ ਦੇ ਨਾਮ ਹਟਾ ਦਿੱਤੇ ਗਏ। ਪੁਲੀਸ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਬਾਅਦ ਵਿੱਚ ‘ਸ਼ਮੂਲੀਅਤ ਨਾ ਹੋਣ’ ਦੀ ਗੱਲ ਸਾਹਮਣੇ ਆਉਣ ’ਤੇ ਪਿਚਈ ਤੇ ਗੂਗਲ ਦੇ ਤਿੰਨ ਸੀਨੀਅਰ ਅਧਿਕਾਰੀਆਂ ਦੇ ਨਾਮ ਹਟਾ ਦਿੱਤੇ ਗਏੇ ਹਨ। ਇਹ ਐੱਫਆਈਆਰ ਇੱਕ ਸਥਾਨਕ ਵਾਸੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਇਸ ਵਿੱਚ ਦਾਅਵਾ ਕੀਤਾ ਸੀ ਕਿ ਅਕਤੂਬਰ ਮਹੀਨੇ ਦੌਰਾਨ ਵ੍ਹਟਸਐਪ ’ਤੇ ਇੱਕ ਵੀਡੀਓ ਆਈ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਉਸ ਨੇ ਕਿਹਾ ਕਿ ਬਾਅਦ ਵਿੱਚ ਇਹ ਵੀਡੀਓ ਯੂਟਿਊਬ ’ਤੇ ਵੀ ਆ ਗਈ, ਜਿੱਥੇ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਵਾਰ ਵੇਖਿਆ ਗਿਆ। ਇਸ ਮਾਮਲੇ ਵਿੱਚ ਗੂਗਲ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਐੱਫਆਈਆਰ ਵਿੱਚ ਗਾਜ਼ੀਪੁਰ ਦੇ ਇੱਕ ਗਾਇਕ ਦਾ ਨਾਮ ਵੀ ਸ਼ਾਮਲ ਹੈ। ਦੋਸ਼ ਹੈ ਕਿ ਉਸ ਨੇ ਵੀਡੀਓ ਬਣਾਈ ਸੀ।

Post Author: admin

Leave a Reply

Your email address will not be published. Required fields are marked *