ਸਰਬ ਨੌਜਵਾਨ ਸਭਾ ਨੇ ਲੋੜਵੰਦ ਇੱਕ ਬਜ਼ੁਰਗ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ

* ਐਲੀ ਜਤਿੰਦਰ ਸਿੰਘ ਕੁੰਦੀ ਨੇ ਕੀਤੀ ਸ਼ਲਾਘਾ

ਫਗਵਾੜਾ 21 ਜਨਵਰੀ ( ਏ.ਡੀ.ਪੀ. ਨਿਊਜ਼  ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਉਦਯੋਗਪਤੀ ਜਤਿੰਦਰ ਸਿਘ ਕੁੰਦੀ ਦੇ ਅਲਾਇੰਸ ਕਲੱਬ ਫਗਵਾੜਾ ਸੁਪਰੀਮ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ਤਹਿਤ ਇਕ ਬਜ਼ੁਰਗ ਦਾ ਅੱਖ ਦਾ ਆਪ੍ਰੇਸ਼ਨ ਕਰਵਾਇਆ ਗਿਆ। ਇਸ ਮੌਕੇ ਅਲਾਇੰਸ ਕਲੱਬ 126 ਐਨ ਦੇ ਡਿਸਟਿ੍ਰਕਟ ਗਵਰਨਰ ਜਤਿੰਦਰ ਸਿੰਘ ਕੁੰਦੀ ਅਤੇ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿੱਲ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਕਲੱਬ ਅਤੇ ਸਭਾ ਦੇ ਇਸ ਸਾਂਝੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਲਈ ਅਜਿਹੇ ਉਪਰਾਲੇ ਬਹੁਤ ਹੀ ਲਾਹੇਵੰਦ ਹੁੰਦੇ ਹਨ।  ਸ਼੍ਰੀ ਹੁਸਨ ਲਾਲ ਜਨਰਲ ਮੈਨੇਜਰ ਨੇ ਕਿਹਾ ਕਿ ਅੱਖਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ ਅਤੇ ਸਰਬ ਨੌਜਵਾਨ  ਸਭਾ ਵਲੋਂ ਕੀਤੇ ਜਾਂਦੇ ਅਪਰੇਸ਼ਨ ਦਾ ਲੋੜਬੰਦਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੀ ਇਕ ਅੱਖ ਵਿਚ ਮੋਤੀਆ ਹੋਣ ਦੀ ਵਜ੍ਹਾ ਨਾਲ ਉਸ ਦੀ ਨਜ਼ਰ ਕਾਫ਼ੀ ਕਮਜ਼ੋਰ ਸੀ। ਇਸ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਵਲੋਂ ਸਭਾ ਨਾਲ ਸੰਪਰਕ ਕੀਤਾ ਗਿਆ, ਜਿਸ ਤੇ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅੱਗਰਵਾਲ ਨੇ ਅੱਜ ਸਫਲ ਆਪਰੇਸ਼ਨ ਕਰਦੇ ਹੋਏ ਫੋਲਡੇਬਲ ਲੈਂਸ ਪਾਇਆ ਹੈ। ਉਹਨਾਂ ਦੱਸਿਆ ਕਿ ਸਰਬ ਨੌਜਵਾਨ ਸਭਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਦਿੰਦੀ ਹੈ ਉੱਥੇ ਹੀ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਸੁਲਭਾ ਸਿੰਗਲਾ, ਉਂਕਾਰ ਜਗਦੇਵ, ਹੁਸਲ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿੱਲ, ਡਾ: ਵਿਜੈ ਕੁਮਾਰ, ਡਾ: ਕੁਲਦੀਪ ਸਿੰਘ, ਸਾਹਿਬਜੀਤ ਸਾਬੀ, ਜਸ਼ਨ ਮੇਹਰਾ, ਕੁਲਬੀਰ ਬਾਵਾ, ਸੁਰਿੰਦਰ ਬੱਧਣ, ਆਦਿ ਵੀ ਹਾਜਰ ਸਨ।

Post Author: admin

Leave a Reply

Your email address will not be published. Required fields are marked *