ਬਾਰਡਰਾਂ ‘ਤੇ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ

ਨਵੀਂ ਦਿੱਲੀ : ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ ਤੇ ਲਾਈ ਸਟੇਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ। ਸਟੇਜ ਦੀ ਕਾਰਵਾਈ ਤੋਂ ਪਹਿਲਾਂ ਸੀ਼੍ ਗੁਰੂ ਗੋਬਿੰਦ ਸਿੰਘ ਜੀ ਦੀ ਵੱਡਆਕਾਰੀ ਤਸਵੀਰ ਤੇ ਸਮੂਚੀ ਸੂਬਾ ਕਮੇਟੀ ਵੱਲੋਂ ਗੁਲਦਸਤੇ ਭੇਂਟ ਕਰਕੇ ਗੁਰੂ ਜੀ ਨੂੰ ਯਾਦ ਕਰਦਿਆਂ ਜ਼ਬਰ ਜ਼ੁਲਮ ਅਤੇ ਕਾਣੀ ਵੰਡ ਦੇ ਖਿਲਾਫ ਅੰਦੋਲਨ ਜਾਰੀ ਰੱਖਣ ਦਾ ਅਹਿਦ ਕੀਤਾ।

ਅੱਜ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹ ਕਾਣੀ ਵੰਡ ਦੇ ਖਿਲਾਫ ਵਿਚਾਰਾਂ ਦੀ ਲੜਾਈ ਸੂ਼ਰੂ ਹੋਈ ਜਿਸ ਦੇ ਤਹਿਤ ਗੁਰੂ ਜੀ ਨੇ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਅਤੇ ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ‘ ਸਲੋਕ ਦਰਜ ਹਨ।ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਉਦੋਂ ਦੇ ਮੁਗ਼ਲ ਹਾਕਮਾਂ ਵੱਲੋਂ ਗਰੀਬ ਲੋਕਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਖ਼ਿਲਾਫ਼ ਸੰਘਰਸ਼ ਦੌਰਾਨ ਵਾਰ ਦਿੱਤਾ।ਜਦੋਂ ਔਰੰਗਜ਼ੇਬ ਧੱਕੇ ਨਾਲ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਤਬਦੀਲ ਕਰਾ ਕੇ ਮੁਸਲਮਾਨ ਬਣਾਉਣ ਲੱਗਿਆ ਤਾਂ ਉਨ੍ਹਾਂ ਦੇ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ।

ਫਿਰ ਉਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਲਈ ਖ਼ਾਲਸਾ (ਬਿਨਾਂ ਕਿਸੇ ਧਰਮ ਜਾਤ ਪਾਤ ਦੇ) ਫੌਜ ਤਿਆਰ ਕੀਤੀ।ਇਸ ਫ਼ੌਜ ਵਿੱਚ ਮਾਈ ਭਾਗੋ ਵਰਗੀਆਂ ਔਰਤਾਂ ਨੇ ਵੀ ਹਿੱਸਾ ਲਿਆ ਮੁਗ਼ਲਾਂ ਨਾਲ ਜੰਗ ਦੌਰਾਨ ਇਸ ਫੌਜ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ।ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਜਾਬਰ ਰਾਜਿਆਂ ਦੀ ਈਨ ਨਾ ਮੰਨਦੇ ਹੋਏ ਸ਼ਹਾਦਤਾਂ ਦਿੱਤੀਆਂ।ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਉਦੋਂ ਦੇ ਜਾਬਰ ਰਾਜਿਆਂ ਨੇ ਜ਼ਮੀਨਾਂ ਤੇ ਕਬਜ਼ੇ ਕਰ ਕੇ ਪਿੰਡਾ ਵਿੱਚ ਆਵਦੇ ਚੌਧਰੀ ਰੱਖੇ ਹੋਏ ਸਨ ਜੋ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਤੋਂ ਬਟਾਈ ਬਦਲੇ ਧੱਕੇ ਨਾਲ ਅਨਾਜ਼ ਲੈਂਦੇ ਸਨ ਅਤੇ ਉਨ੍ਹਾਂ ਦਾ ਬਹੁਤ ਸੋਸ਼ਣ ਕਰਦੇ ਸਨ ਤਾਂ ਗੁਰੂ ਸਾਹਿਬ ਨੇ ਨਾਹਰਾ ਦਿੱਤਾ “ਕੋ ਕਾਹੂੰ ਕੋ ਰਾਜ਼ ਨਾ ਦੇ ਹੈ,ਜੋ ਲੇ ਹੈ ਨਿੱਜ ਵੱਲ ਸੇ ਲੇ ਹੈ” ਦੇ ਨਾਅਰੇ ਹੇਠ ਜ਼ਾਲਮ ਰਾਜਿਆਂ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਉਹਨਾਂ ਨੇ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਫੌਜ ਨੂੰ ਨੰਦੇੜ ਸਾਹਿਬ ਤੋ ਪੰਜਾਬ ਵੱਲ ਤੋਰਿਆ।ਅੱਜ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੀ ਟੀਮ ਹਰਫ਼ ਚੀਮਾਂ ਅਤੇ ਗ਼ਾਲਿਬ ਵੜੈਚ ਨੇ ਆਪਣੇ ਭਾਸ਼ਨਾਂ ਅਤੇ ਗੀਤਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਨੂੰ ਇਸ ਸ਼ਾਂਤਮਈ ਮੋਰਚੇ ਵਿਚ ਡਟੇ ਰਹਿਣ ਦਾ ਸੱਦਾ ਦਿੱਤਾ। ਹਰਿੰਦਰ ਬਿੰਦੂ,ਰੂਪ ਸਿੰਘ ਚੰਨਾ, ਅਮਰੀਕ ਸਿੰਘ ਗੰਢੂਆਂ,ਜਸਵੰਤੂ ਸਦਰਪੁਰ ਅਤੇ ਬਸੰਤ ਕੋਠਾ ਗੁਰੂ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *