ਲੋਕ ਮਸਲਿਆਂ ‘ਤੇ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਦੇ ਘਰਾਂ ਵਿਚ ਨਿਹੱਕੀਆਂ ਪੁਲਸ ਫੇਰੀਆਂ ਵਿਰੁੱਧ ਰੋਸ ਮੁਜ਼ਾਹਰਾ 29 ਨਵੰਬਰ ਨੂੰ ਬਠਿੰਡਾ ਵਿਖੇ


(ਬਠਿੰਡਾ), 23 ਨਵੰਬਰ- ਅੱਜ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿਛਲੇ ਦਿਨੀਂ ਨਿੱਜੀਕਰਨ ਤੇ ਫਿਰਕਾਪ੍ਰਸਤੀ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਲੋਕ ਜਥੇਬੰਦੀਆਂ ਦੇ ਆਗੂਆਂ ਦੇ ਘਰੀਂ ਬਠਿੰਡਾ ਪੁਲਸ ਵਲੋਂ ਜਬਰੀ ਫੇਰੀਆਂ ਪਾਈਆਂ ਗਈਆਂ। ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਬੱਗਾ ਸਿੰਘ, ਪ੍ਰਿਤਪਾਲ ਸਿੰਘ ਅਤੇ ਡਾ ਅਜੀਤਪਾਲ ਸਿੰਘ ਦੇ ਘਰੀਂ ਪੁਲਸ ਦੇ ਮੁਲਾਜਮ ਗਏ ਅਤੇ ਇਹਨਾਂ ਦੀ ਮੁਜਰਮਾਂ ਵਾਂਗ ਨਿੱਜੀ, ਪਰਿਵਾਰਕ ਅਤੇ ਰਿਸ਼ਤੇਦਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ, ਘਰਾਂ ਦੇ ਨਕਸ਼ੇ ਬਣਾਏ। ਸਭਾ ਦੀ ਆਗੂ ਪੁਸ਼ਪਲਤਾ,ਕਹਾਣੀਕਾਰ ਅਤਰਜੀਤ ਅਤੇ ਲੋਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਨੂੰ ਵੀ ਪੁਲਸ ਨੇ ਅਜਿਹੀ ਹੀ ਜਾਣਕਾਰੀ ਮੁਹਈਆ ਕਰਾਉਣ ਲਈ ਕਿਹਾ। ਹਾਲਾਂ ਕਿ ਪੁਲਸ ਮੁਲਾਜਮਾਂ ਨੇ ਮੰਨਿਆ ਕਿ ਇਹਨਾਂ. ਆਗੂਆਂ ਖਿਲਾਫ ਕੋਈ ਵੀ ਕਾਰਵਾਈ ਪੁਲਸ ਰਿਕਾਰਡ ਵਿਚ ਪੈਂਡਿੰਗ ਨਹੀਂ ਹੈ। ਐਸਐਸਪੀ ਬਠਿੰਡਾ ਨੇ ਵੀ ਪੁਲਸ ਵਲੋਂ ਕੀਤੀ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਹੈ। ਸਾਫ ਜਾਹਰ ਹੈ ਕਿ ਇਹ ਸਾਰੀ ਕਾਰਵਾਈ ਗੈਰਕਾਨੂੰਨੀ ਸੀ।

ਮੀਟਿੰਗ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਧਾਨ ਪਿ੍ੰ ਬੱਗਾ ਸਿੰਘ ਨੇ ਕਿਹਾ ਕਿ ਸਮਾਜਕ ਕਾਰਕੁੰਨਾਂ ਦੀ ਗੈਰਕਾਨੂੰਨੀ ਅਤੇ ਗੈਰਜਮਹੂਰੀ ਪੁੱਛ-ਪੜਤਾਲ ਪਿੱਛੇ ਪੁਲਸ ਦੇ ਇਰਾਦੇ ਨੇਕ ਨਹੀਂ ਹਨ। ਦਰਅਸਲ ਮੁਲਾਜਮ, ਮਜ਼ਦੂਰ, ਕਿਸਾਨ ਅਤੇ ਹੋਰ ਜਥੇਬੰਦੀਆ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਦੀਆਂ ਹਨ ਤਾਂ ਹੁਣ ਕਿਰਤੀਆਂ ਕਿਸਾਨਾਂ, ਵਪਾਰੀਆਂ ਅਤੇ ਮੁਲਾਜਮਾਂ ਦੇ ਹਿਤਾਂ ‘ਤੇ ਹਮਲਾ ਕਰਨ ਵਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਪੁਲਸ ਦਬਸ਼ਾਂ ਦਾ ਨਿਸ਼ਾਨਾ ਬਣਾਏ ਆਗੂ ਇਹਨਾਂ ਨੀਤੀਆਂ ਖਿਲਾਫ ਅਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ‘ਚ ਮੋਹਰੀ ਰੋਲ ਨਿਭਾਉਂਦੇ ਆ ਰਹੇ ਹਨ ਅਤੇ ਉਹਨਾਂ ਨੇ ਹੁਣ ਚਲ ਰਹੇ ਕਿਸਾਨ ਅੰਦੋਲਨ ਦੀ ਵੀ ਹਮਾਇਤ ਕੀਤੀ ਹੈ। ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਜਮਹੂਰੀਅਤ ਦਾ ਹਰ ਨਕਾਬ ਉਤਾਰ ਕੇ ਨੰਗਾ ਚਿੱਟਾ ਪੁਲਸੀਆਂ ਰਾਜ ਸਿਰਜਿਆ ਜਾ ਰਿਹਾ ਹੈ।ਇਸ ਮਹੌਲ ਦਾ ਵਿਰੋਧ ਕਰਨ ਵਾਲੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ, ਸੰਘਰਸ਼ੀਲ ਤਬਕਿਆਂ ਨੂੰ ਝੂਠੇ ਕੇਸਾਂ ਅੰਦਰ ਜੇਲ੍ਹਾਂ ਅੰਦਰ ਡੱਕਿਅਾ ਜਾ ਰਿਹਾ ਹੈ। ਪੁਲਸ ਵਲੋਂ ਇਹਨਾਂ ਆਗੂਆਂ ਦੇ ਘਰਾਂ ਵਿਚ ਪਾਈਆਂ ਦਬਸ਼ਾਂ ਨਾ ਸਿਰਫ ਗੈਰਜਮਹੂਰੀ ਹਨ ਸਗੋਂ ਇਹ ਗੈਰਕਾਨੂੰਨੀ ਵੀ ਹਨ। ਕਾਨੂੰਨ ਅਨੁਸਾਰ ਪੁਲਸ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਅਨੁਸਾਰ ਪੁੱਛ-ਪੜਤਾਲ ਵਾਸਤੇ ਲਿਖਤੀ ਸੰਮਨ/ਰੁੱਕਾ ਜਾਂ ਨੋਟਿਸ ਭੇਜ ਕੇ ਪੜਤਾਲ ‘ਚ ਸ਼ਾਮਲ ਕਰ ਸਕਦੀ ਹੈ। ਪਰ ਪੁਲਸ ਬੇਦਾਗ ਜਨਤਕ ਜੀਵਨ ਬਤੀਤ ਕਰਨ ਵਾਲੇ ਨਾਗਰਿਕਾਂ ਦੇ ਘਰਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਧਾੜਵੀਆਂ ਦੀ ਤਰ੍ਹਾਂ ਫੇਰੀਆਂ ਪਾ ਰਹੀ ਹੈ। ਅਸਲ ਚ ਸਰਕਾਰ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਉਲਝਾਉਣ ਲਈ ਜਮੀਨ ਤਿਆਰ ਕਰ ਰਹੀ ਹੈ। ਅੱਜ ਦੀ ਮੀਟਿੰਗ ਚ ਸ਼ਾਮਲ ਜਨਤਕ ਅਾਗੂਅਾਂ ਨੇ ਇਸ ਧੱਕੇਸ਼ਾਹੀ ਖਿਲਾਫ ਲੋਕਾਂ ਨੂੰ ਜੋਰਦਾਰ ਅਵਾਜ ਬੁਲੰਦ ਕਰਨ ਦਾ ਸੱਦਾ ਦਿੰਦਿਆਂ 29 ਨਵੰਬਰ ਨੂੰ ਸਵੇਰੇ 11 ਵਜੇ ਸ਼ਹਿਰ ਵਿੱਚ ਜਬਰਦਸਤ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ।

Post Author: admin

Leave a Reply

Your email address will not be published. Required fields are marked *