ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਇਆ ਪ੍ਰਦਰਸ਼ਨੀ ਮੈਚ ਅਤੇ ਵੰਡੇ ਟਰੈਕ ਸੂਟ

ਪਿੰਡ ਅਕਾਲਗੜ੍ਹ ਅਤੇ ਪਿੰਡ ਪਲਾਹੀ ਦੀਆਂ ਟੀਮਾਂ ਵਿਚਕਾਰ ਪ੍ਰਦਰਸ਼ਨੀ ਮੈਚ ਦੇ ਆਰੰਭ ਸਮੇਂ ਮੁੱਖ ਮਹਿਮਾਨ ਗਿਆਨੀ ਗੁਰਮੀਤ ਸਿੰਘ, ਨਾਲ ਖੜ੍ਹੇ ਹਨ ਫੋਰਮੈਨ ਬਲਵਿੰਦਰ ਸਿੰਂਘ ਕੋਚ, ਸੁਖਵਿੰਦਰ ਸਿੰਘ ਸੱਲ ਅਤੇ ਪੰਚਾਇਤ ਮੈਂਬਰ ਪਲਾਹੀ।

ਫਗਵਾੜਾ, 23 ਨਵੰਬਰ( ਏ.ਡੀ.ਪੀ. ਨਿਊਜ਼      ) ਸ਼੍ਰੀ ਗੁਰੂ ਹਰਿ ਰਾਇ ਸਪੋਰਟਸ ਅਕਾਡਮੀ ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਿ ਰਾਇ ਸਟੇਡੀਅਮ ਪਲਾਹੀ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪਿੰਡ ਪਲਾਹੀ ਅਤੇ ਅਕਾਲਗੜ੍ਹ ਦੀ ਫੁੱਟਬਾਲ ਟੀਮ ਦਾ ਸ਼ੋ ( ਪ੍ਰਦਰਸ਼ਨੀ) ਮੈਚ ਫੋਰਮੈਨ ਬਲਵਿੰਦਰ ਸਿੰਘ ਕੋਚ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਵੇਖਿਆ।

ਇਸ ਸਮੇਂ ਕਰਵਾਏ ਗਏ ਇੱਕ ਸਮਾਗਮ ਵਿੱਚ ਗਿਆਨੀ ਗੁਰਮੀਤ ਸਿੰਘ ਸ਼ਾਹਕੋਟ ( ਰੀਟਾਇਰਡ ਟੀਚਰ) ਜਿਨ੍ਹਾਂ ਨੇ ਪਿੰਡ ਪਲਾਹੀ ਦੇ ਖਾਲਸਾ ਏ ਵੀ ਮਿਡਲ ਸਕੂਲ ਪਲਾਹੀ ਵਿਖੇ ਪੰਜਾਬੀ ਅਧਿਆਪਕ ਵਲੋਂ ਲੰਮਾ ਸਮਾਂ ਸੇਵਾ ਨਿਭਾਈ ਨੂੰ ਕਲੱਬ, ਪੰਚਾਇਤ ਅਤੇ ਉਹਨਾਂ ਦੇ ਵਿਦਿਆਰਥੀਆਂ ਵਲੋਂ ਸਨਮਾਨਿਤ ਕੀਤਾ ਗਿਆ । ਇਸ ਸਮੇਂ ਉਹਨਾਂ ਦੇ ਸਪੁੱਤਰ ਇੰਦਰਬੀਰ ਸਿੰਘ ਅਸਟਰੇਲੀਆ ਨੂੰ ਵੀ ਸਨਮਾਨ ਚਿੰਨ ਦਿੱਤਾ  ਗਿਆ।

ਇਸ  ਮੌਕੇ ਪਿੰਡ ਦੇ ਪੁਰਾਣੇ ਫੁੱਟਬਾਲ ਖਿਡਾਰੀਆਂ ਨੂੰ ਕਲੱਬ ਵਲੋਂ ਟਰੈਕ ਸੂਟ ਦਿੱਤੇ ਗਏ।

ਹੋਰਨਾਂ ਤੋਂ ਬਿਨਾਂ ਇਸ ਸਮੇਂ ਸੁਖਵਿੰਦਰ ਸਿੰਘ ਸੱਲ, ਗੁਲਾਮ ਸਰਬਰ ਸੱਬਾ, ਮਨੋਹਰ ਸਿੰਘ ਸੱਗੂ, ਬਲਵਿੰਦਰ ਸਿੰਘ ਫੋਰਮੈਨ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਮੇਜਰ ਸਿੰਘ ਠੇਕੇਦਾਰ, ਮਦਨ ਲਾਲ ਪੰਚ, ਗੁਰਮੁਖ ਸਿੰਘ ਡੋਲ, ਹਰਮੇਲ ਸਿੰਘ ਗਿੱਲ, ਮਨਜੋਤ ਸਿੰਘ ਸੱਗੂ, ਅਵਤਾਰ ਸਿੰਘ ਡੋਲ, ਸਤਵਿੰਦਰ ਸਿੰਘ ਡੋਲ, ਬਿੰਦਰ ਫੁੱਲ, ਸੋਮ ਪ੍ਰਕਾਸ਼,ਮਨਜੀਤ ਸਿੰਘ ਡੋਲ, ਹਰਨੇਕ ਕੁਮਾਰ, ਗੁਰਮੀਤ ਸਿੰਘ ਡੋਲ, ਰਵਿੰਦਰ ਸਿੰਘ ਸੱਗ, ਸ਼ਮੀਰ ਮੁਹੰਮਦ, ਗੋਬਿੰਦ ਸਿੰਘ ਕੋਚ ਵੇਟਲਿਫਟਿੰਗ, ਪਿੰਦਰ ਸਿੰਘ ਪਲਾਹੀ, ਮੱਖਣ ਚੰਦ, ਨਿਰਮਲ ਜੱਸੀ, ਜਗਦੀਪ ਸਿੰਘ ਡੋਲ, ਇੰਦਰਜੀਤ ਸਿੰਘ ਡੋਲ, ਜਤਿੰਦਰ ਸਿੰਘ ਡੋਲ, ਗੁਰਨਾਮ ਸਿੰਘ ਡੋਲ, ਯੁਵਰਾਜ, ਮੋਹਿਤ, ਉਂਕਾਰ ਸਿੰਘ, ਪਰਮਜੀਤ ਡੋਲ, ਸਨੀ ਚੰਦੜ, ਸਨੀ ਡੇਵਿਟ  ਅਤੇ ਸ਼੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਖਿਡਾਰੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਲਾਹੀ ਦੇ ਪ੍ਰਬੰਧਕ ਅਤੇ ਗ੍ਰਾਮ ਪੰਚਾਇਤ ਪਲਾਹੀ ਦੇ ਮੈਂਬਰ ਸਹਿਬਾਨ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *