2364 ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ 2020 ਨੂੰ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਵਿਭਾਗ ਵੱਲੋਂ 6 ਮਾਰਚ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪੇਪਰ 29 ਨਵੰਬਰ ਨੂੰ ਸਵੇਰੇ 10 ਵਜੇ ਤੋਂ 11.40 ਵਜੇ ਤੱਕ ਲਿਆ ਜਾਵੇਗਾ। ਇਸ ਤਰ੍ਹਾਂ ਇਹ ਪੇਪਰ ਕੁੱਲ 100 ਮਿੰਟ ਦਾ ਹੋਵੇਗਾ। ਇਸ ਭਰਤੀ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ। ਦੱਸਣਯੋਗ ਹੈ ਕਿ ਸਿੱਖਿਆ ਭਰਤੀ, ਡਾਇਰੈਕਟੋਰੇਟ ਪੰਜਾਬ ਵੱਲੋਂ 6 ਮਾਰਚ 2020 ਨੂੰ 2364 ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। ਇਸ ਸਬੰਧੀ ਕੱਲ੍ਹ ਸੋਧਿਆ ਹੋਇਆ ਨੋਟੀਫਿਕੇਸ਼ਨ ਜਾਰੀ ਕਰਦੇ ਉਮੀਦਵਾਰ ਨੂੰ ਆਨਲਾਈਨ ਰਜਿਸਟ੍ਰੇਸ਼ਨ/ਆਨ ਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਵਿਚ ਵਾਧਾ ਕਰਦੇ ਹੋਏ ਇਸ ਨੂੰ 29 ਅਕਤੂੁਬਰ 2020 ਸ਼ਾਮ 5 ਵਜੇ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਵਿਭਾਗ ਨੇ ਉਮੀਦਵਾਰਾਂ ਵੱਲੋਂ ਅਪਲਾਈ ਕੀਤੇ ਵੇਰਵਿਆਂ ਵਿਚ ਸੋਧ ਕਰਨ ਸਬੰਧੀ 2 ਨਵੰਬਰ 2020 ਨੂੰ ਦੁਪਹਿਰ 12:00 ਵਜੇ ਤੋਂ 3 ਨਵੰਬਰ 2020 ਦੁਪਹਿਰ 12:00 ਵਜੇ ਤਕ ਡਾਟਾ ਅਨਲਾਕ ਕੀਤਾ ਜਾਵੇਗਾ। ਉਮੀਦਵਾਰ ਆਪਣੇ ਵੇਰਵਿਆਂ ਵਿਚ ਇਸ ਸਮੇਂ ਦੌਰਾਨ ਸੋਧ ਕਰਕੇ ਡਾਟਾ ਲਾਕ/ਅਪਰੂਵ ਕਰਨਾ ਯਕੀਨੀ ਬਣਾਉਣਗੇ। ਅਪਲਾਈ ਕੀਤੇ ਫਾਰਮ ਦਾ ਡਾਟਾ ਹਰ ਉਮੀਦਵਾਰ ਵੱਲੋਂ ਲਾਕ/ਅਪਰੂਵ ਕਰਨਾ ਲਾਜ਼ਮੀ ਹੋਵੇਗਾ

Post Author: admin

Leave a Reply

Your email address will not be published. Required fields are marked *