ਅੰਤਰਰਾਸ਼ਟਰੀ ਉਡਾਨਾਂ ‘ਤੇ 30 ਨਵੰਬਰ ਤੱਕ ਪਾਬੰਦੀ ਵਧਾਈ

ਨਾਗਰਿਕ ਉਡਾਣ ਡੀਜੀਸੀਏ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਨਿਯਮਤ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀ ਮੁਅੱਤਵੀ ਨੂੰ 30 ਨਵੰਬਰ ਤਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਅੰਤਰਰਾਸ਼ਟਰੀ ਕਾਰਗੋ ਜਹਾਜ਼ ਤੇ ਵਿਸ਼ੇਸ ਜਹਾਜ਼ਾਂ ਸਮੇਤ ਵੰਦੇ ਭਾਰਤ ਮਿਸ਼ਨ ਦੇ ਤਹਿਤ ਚੱਲਣ ਵਾਲੇ ਜਹਾਜ਼ਾਂ ਦਾ ਸੰਚਾਲਨ ਜਾਰੀ ਰਹੇਗਾ। ਭਾਰਤੀ ਹਵਾਬਾਜ਼ੀ ਲੈਗੂਲੇਟਰ ਨੇ ਇਕ ਪੱਤਰ ‘ਚ ਕਿਹਾ ਹੈ ਕਿ ਕੁਝ ਅੰਤਰਰਾਸ਼ਟਰੀ ਉਡਾਣਾਂ ਨੂੰ ਚੁਨਿੰਦੇ ਮਾਰਗ ‘ਤੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 23 ਮਾਰਚ ਤੋਂ ਭਾਰਤ ‘ਚ ਨਿਯਮਤ ਅੰਤਰਰਾਸ਼ਟਰੀ ਯਾਤਰੀ ਜਹਾਜ਼ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਮਈ ਮਹੀਨੇ ਤੋਂ ਹੀ ਵਿਸ਼ੇਸ ਅੰਤਰਰਾਸ਼ਟਰੀ ਉਡਾਣ ਵਰਗੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਤੇ ਜੁਲਾਈ ਮਹੀਨੇ ਤੋਂ ਚੁਨਿੰਦਾ ਦੇਸ਼ਾਂ ਦੇ ਨਾਲ ਦੁਵੱਲੀ ‘ਏਅਰ ਬਬਲ’ ਵਿਵਸਥਾ ਦੇ ਤਹਿਤ ਕੁਝ ਜਹਾਜ਼ ਸੰਚਾਲਿਤ ਕੀਤੇ ਜਾ ਰਹੇ ਹਨ। ਭਾਰਤ ਨੇ ਅਮਰੀਕਾ, ਬ੍ਰਿਟੇਨ, ਯੂਏਈ, ਕੇਨਆ, ਭੁਟਾਨ ਤੇ ਫਰਾਂਸ ਸਮੇਤ ਲਗਪਗ 18 ਦੇਸ਼ਾਂ ਦੇ ਨਾਲ ‘ਏਅਰ ਬਬਲ’ ਸਮਝੌਤੇ ਕੀਤੇ ਹਨ। ਇਸ ਦੇ ਤਹਿਤ ਦੋ ਦੇਸ਼ਾਂ ਦੇ ਵਿਚਕਾਰ ਇਕ ਏਅਰ ਬਬਲ ਪੈਕਟ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਨੂੰ ਉਨ੍ਹਾਂ ਦੇ ਖੇਤਰ ਦੇ ਵਿਚਕਾਰ ਉਨ੍ਹਾਂ ਦੀ ਏਅਰਲਾਇੰਸ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ।

Post Author: admin

Leave a Reply

Your email address will not be published. Required fields are marked *