ਅਦਾਕਾਰਾ ਮਾਲਵੀ ਮਲਹੋਤਰਾ ‘ਤੇ ਚਾਕੂ ਨਾਲ ਹਮਲਾ

ਮੁੰਬਈ : ਟੀਵੀ ਤੇ ਫਿਲਮ ਅਦਾਕਾਰਾ ਮਾਲਵੀ ਮਲਹੋਤਰਾ ‘ਤੇ ਮੁੰਬਈ ‘ਚ ਜਾਨਲੇਵਾ ਹਮਲਾ ਹੋਇਆ। ਜ਼ਖ਼ਮੀ ਹਾਲਤ ‘ਚ ਉਸ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਯੋਗੇਸ਼ ਮਹੀਪਾਲ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਸੜਕ ‘ਤੇ ਰੋਕਿਆ ਅਤੇ ਵਿਰੋਧ ਕਰਨ ‘ਤੇ ਉਸ ਉੱਪਰ ਚਾਰ ਵਾਰ ਚਾਕੂ ਨਾਲ ਹਮਲਾ ਕੀਤਾ। ਫ਼ਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਮਲਾਵਰ ਨੇ ਚਾਕੂ ਉਸ ਦੇ ਚਿਹਰੇ ‘ਤੇ ਮਾਰਨ ਦੀ ਕੋਸ਼ਿਸ਼ ਕੀਤੀ। ਮਾਲਵੀ ਦੇ ਤਿੰਨ ਥਾਈਂ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮਾਲਵੀ ਕਲਰਜ਼ ਦੇ ਹਿੱਟ ਸ਼ੋਅ ‘ਉਡਾਣ’ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਹਿੰਦੀ ਫਿਲਮ ‘ਹੋਟਲ ਮਿਲਨ’ ‘ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਦੱਖਣੀ ਭਾਰਤੀ ਫਿਲਮਾਂ ‘ਚ ਵੀ ਉਹ ਨਜ਼ਰ ਆਈ ਹੈ।

Post Author: admin

Leave a Reply

Your email address will not be published. Required fields are marked *