Loading Now

AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ ਖੁਲੇਗੀ

AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ ਖੁਲੇਗੀ

ਨਵੀਂ ਦਿੱਲੀ, 16 ਮਈ – WhatsApp ਨੇ Meta AI ਦੇ ਨਾਲ Incognito Chat ਦਾ ਐਲਾਨ ਕੀਤਾ ਹੈ ਜੋ ਇਕ ਨਵਾਂ ਫੀਚਰ ਹੈ ਜਿਸ ਨਾਲ ਯੂਜ਼ਰਜ਼ ਕੰਪਨੀ ਦੇ AI ਅਸਿਸਟੈਂਟ ਦੇ ਨਾਲ ਪ੍ਰਾਈਵੇਟ ਅਤੇ ਟੈਂਪਰੇਰੀ (ਆਰਜ਼ੀ) ਗੱਲਬਾਤ ਕਰ ਸਕਦੇ ਹਨ। ਇਹ ਫੀਚਰ ਉਹਨਾਂ ਲੋਕਾਂ ਦੇ ਲਈ ਹੈ ਜੋ ਪਰਸਨਲ ਮੈਟਰ, ਫਾਈਨੈਂਸ, ਹੈਲਥ ਜਾਂ ਕੰਮ ਨਾਲ ਜੁੜੇ ਸੈਂਸਿਟਿਵ (ਸੰਵੇਦਨਸ਼ੀਲ) ਸਵਾਲ ਪੁੱਛਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਉਹਨਾਂ ਦੀ ਗੱਲਬਾਤ ਦਾ ਕੋਈ ਰਿਕਾਰਡ ਨਾ ਰਹੇ। Incognito Chat ਮੇਟਾ ਦੀ Private Processing ਟੈਕਨੋਲੋਜੀ ‘ਤੇ ਬੇਸਡ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਇਸਨੂੰ WhatsApp ਅਤੇ Meta AI ਐਪ ‘ਤੇ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।

WhatsApp ‘ਤੇ Meta AI ਲਈ Incognito Chats ਕਿਵੇਂ ਕੰਮ ਕਰਦੀਆਂ ਹਨ?

ਮੈਟਾ ਮੁਤਾਬਕ, Incognito Chat ਦਾ ਇਸਤੇਮਾਲ ਕਰਨ ‘ਤੇ WhatsApp ‘ਤੇ Meta AI ਦੇ ਨਾਲ ਵੱਖਰਾ ਸੈਸ਼ਨ ਖੁੱਲ੍ਹਦਾ ਹੈ ਜਿਸਨੂੰ ਸਿਰਫ਼ ਯੂਜ਼ਰ ਹੀ ਐਕਸੈੱਸ ਕਰ ਸਕਦਾ ਹੈ। ਇਹ ਚੈਟਸ ਖ਼ਤਮ ਹੋਣ ਤੋਂ ਬਾਅਦ ਸੇਵ ਨਹੀਂ ਹੁੰਦੀਆਂ ਤੇ ਮੈਸੇਜ ਡਿਫਾਲਟ ਤਰੀਕੇ ਨਾਲ ਗਾਇਬ ਹੋ ਜਾਂਦੇ ਹਨ। ਮੇਟਾ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਗੱਲਬਾਤ ਪ੍ਰੋਸੈਸ ਹੋ ਰਹੀ ਹੁੰਦੀ ਹੈ, ਉਦੋਂ ਨਾ ਤਾਂ ਮੈਟਾ ਤੇ ਨਾ ਹੀ WhatsApp ਉਸਦੇ ਕੰਟੈਂਟ ਨੂੰ ਦੇਖ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ Meta AI ਦੇ ਨਾਲ Incognito Chat ਫੀਚਰ ਆਪਸ਼ਨਲ ਹੈ ਤੇ ਜਿਵੇਂ-ਜਿਵੇਂ ਅਗਲੇ ਕੁਝ ਮਹੀਨਿਆਂ ‘ਚ ਰੋਲਆਊਟ ਵਧੇਗਾ, ਇਹ WhatsApp ਅਤੇ Meta AI ਐਪ ‘ਤੇ ਉਪਲਬਧ ਹੋਵੇਗਾ।

ਮੈਟਾ ਨੇ ਇਹ ਵੀ ਦੱਸਿਆ ਕਿ Incognito Chat ਉਸਦੇ Private Processing ਸਿਸਟਮ ਨਾਲ ਚੱਲਦਾ ਹੈ, ਜਿਸਨੂੰ ਕੰਪਨੀ ਨੂੰ ਦੱਸੇ ਬਿਨਾਂ AI ਰਿਕਵੈਸਟ ਨੂੰ ਹੈਂਡਲ ਕਰਨ ਲਈ ਬਣਾਇਆ ਗਿਆ ਹੈ। ਆਸਾਨ ਸ਼ਬਦਾਂ ‘ਚ ਕਹੀਏ ਤਾਂ ਤੁਹਾਡੇ ਮੈਸੇਜ ਮੈਟਾ ਦੇ ਆਪਣੇ ਸਰਵਰ ਤੋਂ ਅਲੱਗ ਇਕ ਪ੍ਰੋਟੈਕਟਡ ਐਨਵਾਇਰਮੈਂਟ ‘ਚ ਪ੍ਰੋਸੈਸ ਹੁੰਦੇ ਹਨ, ਇਸ ਲਈ ਕੰਪਨੀ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਪੜ੍ਹ ਸਕਦੀ ਕਿ ਤੁਸੀਂ ਕੀ ਪੁੱਛਿਆ ਜਾਂ AI ਨੇ ਕੀ ਜਵਾਬ ਦਿੱਤਾ। ਟੈੱਕ ਦਿੱਗਜ ਦਾ ਇਹ ਵੀ ਕਹਿਣਾ ਹੈ ਕਿ ਇਹ ਸਿਸਟਮ ਤੁਹਾਡੀ ਪਛਾਣ ਨਾਲ ਜੁੜੀਆਂ ਡਿਟੇਲਸ ਜਿਵੇਂ ਕਿ ਤੁਹਾਡੇ IP ਐਡਰੈੱਸ ਨੂੰ ਛੁਪਾ ਦਿੰਦਾ ਹੈ ਤੇ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਗੱਲਬਾਤ ਦਾ ਕੋਈ ਰਿਕਾਰਡ ਨਹੀਂ ਰੱਖਦਾ। ਪ੍ਰੋਸੈਸਿੰਗ ਦੌਰਾਨ ਤੁਹਾਡੇ ਮੈਸੇਜ ਐਨਕ੍ਰਿਪਟਡ ਰਹਿੰਦੇ ਹਨ ਅਤੇ ਟੈਂਪਰੇਰੀ ਚੈਟ ਬੰਦ ਕਰਦੇ ਹੀ ਆਪਣੇ ਆਪ ਡਿਲੀਟ ਹੋ ਜਾਂਦੀ ਹੈ।

WhatsApp ਦਾ ਕਹਿਣਾ ਹੈ ਕਿ ਇਸ ਫੀਚਰ ਦਾ ਮਕਸਦ ਉਨ੍ਹਾਂ AI ਫੀਚਰਜ਼ ‘ਚ ਉਹੀ ਪ੍ਰਾਈਵੇਸੀ-ਫਰਸਟ ਅਪ੍ਰੋਚ ਲਿਆਉਣਾ ਹੈ ਜੋ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਬੁਨਿਆਦ ਹੈ, ਖ਼ਾਸਕਰ ਉਨ੍ਹਾਂ AI ਫੀਚਰਜ਼ ਲਈ ਜਿਨ੍ਹਾਂ ਨੂੰ ਕਲਾਊਡ-ਬੇਸਡ ਪ੍ਰੋਸੈਸਿੰਗ ਦੀ ਜ਼ਰੂਰਤ ਹੁੰਦੀ ਹੈ। ਕੰਪਨੀ ਮੁਤਾਬਕ, ਰੈਗੂਲਰ AI ਚੈਟਸ ਦੇ ਉਲਟ ਜੋ ਅੱਗੇ ਦੇ ਜਵਾਬਾਂ ਲਈ ਗੱਲਬਾਤ ਦੀ ਹਿਸਟਰੀ ਯਾਦ ਰੱਖ ਸਕਦੀਆਂ ਹਨ, Incognito Chat ਹਰ ਵਾਰ ਇਕ ਨਵੀਂ ਸ਼ੁਰੂਆਤ ਕਰਦਾ ਹੈ ਅਤੇ ਪੁਰਾਣੀ ਗੱਲਬਾਤ ਦਾ ਕੋਈ ਕੰਟੈਕਸਟ ਅੱਗੇ ਨਹੀਂ ਲੈ ਜਾਂਦਾ ਹੈ।

Share this content:

Post Comment