IRCTC ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ਦਾ ਆਸਾਨ ਤਰੀਕਾ
ਨਵੀਂ ਦਿੱਲੀ, 2 ਅਕਤੂਬਰ – ਭਾਰਤੀ ਰੇਲਵੇ ਨੇ 1 ਅਕਤੂਬਰ 2025 ਤੋਂ ਜਨਰਲ ਰਿਜ਼ਰਵੇਸ਼ਨ ਟਿਕਟ ਬੁਕਿੰਗ ਦੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਕੋਈ ਵੀ ਯਾਤਰੀ ਜਨਰਲ ਰਿਜ਼ਰਵੇਸ਼ਨ ਟਿਕਟ ਉਦੋਂ ਹੀ ਬੁੱਕ ਕਰ ਸਕੇਗਾ ਜਦੋਂ ਉਸਦਾ IRCTC ਅਕਾਊਂਟ ਆਧਾਰ ਨਾਲ ਲਿੰਕ ਹੋਵੇਗਾ। ਇਸ ਤੋਂ ਬਾਅਦ ਆਧਾਰ OTP ਅਥੈਂਟੀਕੇਸ਼ਨ ਜ਼ਰੀਏ ਇਸਨੂੰ ਵੈਰੀਫਾਈ ਕੀਤਾ ਜਾਵੇਗਾ। ਇਸ ਨਵੇਂ ਨਿਯਮ ਨਾਲ ਨਕਲੀ ਬੁਕਿੰਗ ਤੇ ਟਿਕਟ ਬਲੈਕ ਮਾਰਕੀਟਿੰਗ ਨੂੰ ਰੋਕਿਆ ਜਾ ਸਕੇਗਾ।
ਰੇਲਵੇ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਨਾ ਸਿਰਫ ਯਾਤਰੀਆਂ ਦੀ ਪਛਾਣ ਯਕੀਨੀ ਬਣੇਗੀ, ਸਗੋਂ ਟਿਕਟਿੰਗ ਸਿਸਟਮ ਜ਼ਿਆਦਾ ਪਾਰਦਰਸ਼ੀ ਤੇ ਸੁਰੱਖਿਅਤ ਹੋਵੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਆਮ ਯਾਤਰੀਆਂ ਨੂੰ ਟਿਕਟ ਆਸਾਨੀ ਨਾਲ ਮਿਲ ਜਾਵੇਗੀ ਤੇ ਵੇਟਿੰਗ ਲਿਸਟ ਘੱਟ ਹੋਵੇਗੀ। ਹਾਲਾਂਕਿ, ਜੇ ਤੁਹਾਡਾ IRCTC ਅਕਾਊਂਟ ਆਧਾਰ ਨਾਲ ਜੁੜਿਆ ਨਹੀਂ ਹੈ ਤਾਂ ਤੁਹਾਨੂੰ ਟਿਕਟ ਲੈਣ ਵਿਚ ਦਿੱਕਤ ਆ ਸਕਦੀ ਹੈ। ਇਸ ਲਈ, ਹੁਣੇ ਇਨ੍ਹਾਂ ਸਟੈੱਪਸ ਨੂੰ ਫਾਲੋ ਕਰ ਕੇ IRCTC ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰੋ…
IRCTC ਅਕਾਊਂਟ ਨੂੰ ਆਧਾਰ ਨਾਲ ਕਿਵੇਂ ਲਿੰਕ ਕਰੀਏ ?
ਜੇ ਤੁਸੀਂ ਜਨਰਲ ਰਿਜ਼ਰਵੇਸ਼ਨ ਟਿਕਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ IRCTC ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰ ਲਓ। ਇਸ ਲਈ ਹੇਠਾਂ ਦਿੱਤੇ ਸਟੈੱਪਸ ਨੂੰ ਫਾਲੋ ਕਰੋ :
1. ਸਭ ਤੋਂ ਪਹਿਲਾਂ IRCTC ਦੀ ਵੈਬਸਾਈਟ ‘ਤੇ ਲੌਗਿਨ ਕਰੋ।
2. ਇਸ ਤੋਂ ਬਾਅਦ “My Account” ਸੈਕਸ਼ਨ ‘ਚ ਜਾਓ ਅਤੇ “Authenticate User” ‘ਤੇ ਕਲਿੱਕ ਕਰੋ।
3. ਇੱਥੇ ਆਪਣੇ ਆਧਾਰ ਨੰਬਰ ਜਾਂ ਵਰਚੁਅਲ ID ਨੂੰ ਐਂਟਰ ਕਰੋ ਅਤੇ “Verify Details” ‘ਤੇ ਕਲਿੱਕ ਕਰੋ।
4. ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ‘ਤੇ ਮਿਲੇ OTP ਨੂੰ ਦਰਜ ਕਰ ਕੇ ਸਬਮਿਟ ਕਰੋ।
5. ਇਕ ਵਾਰੀ ਇਹ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ, ਤੁਹਾਡਾ ਅਕਾਊਂਟ ਆਧਾਰ ਨਾਲ ਜੁੜ ਜਾਵੇਗਾ ਅਤੇ ਤੁਸੀਂ ਜਨਰਲ ਰਿਜ਼ਰਵੇਸ਼ਨ ਟਿਕਟ ਆਸਾਨੀ ਨਾਲ ਬੁੱਕ ਕਰ ਸਕੋਗੇ।
ਕਾਊਂਟਰ ਬੁਕਿੰਗ ‘ਚ ਵੀ ਬਦਲ ਗਏ ਨਿਯਮ
ਨਾ ਸਿਰਫ਼ ਆਨਲਾਈਨ, ਸਗੋਂ ਅੱਜ ਤੋਂ ਰੇਲਵੇ ਸਟੇਸ਼ਨ ਦੇ PRS ਕਾਊਂਟਰ ਜ਼ਰੀਏ ਜੇਕਰ ਤੁਸੀਂ ਟਿਕਟ ਬੁੱਕ ਕਰਦੇ ਹੋ ਤਾਂ ਵੀ ਤੁਹਾਨੂੰ ਆਪਣਾ ਆਧਾਰ ਨੰਬਰ ਦੇਣਾ ਪਵੇਗਾ।
Share this content:



Post Comment