ਹਾਲੇ ਵੀ ਗੰਭੀਰ ਹੈ ਪੰਜਾਬੀ ਗਾਈਕ ਰਾਜਵੀਰ ਜਵੰਦਾ ਦੀ ਹਾਲਤ
ਮੋਹਾਲੀ, 30 ਸਤੰਬਰ, 2025 – ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਬਣੀ ਹੋਈ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ ‘ਤੇ ਹਨ। ਹਸਪਤਾਲ ਨੇ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਨਾਲ ਜੁੜੀ ਤਾਜ਼ਾ ਜਾਣਕਾਰੀ ਦਿੱਤੀ ਹੈ।
ਹਸਪਤਾਲ ਨੇ ਕੀ ਦੱਸਿਆ?
ਹਸਪਤਾਲ ਅਨੁਸਾਰ, ਰਾਜਵੀਰ ਜਵੰਦਾ ਦੀ ਦਿਮਾਗੀ ਹਾਲਤ ਗੰਭੀਰ ਹੈ. ਉਨ੍ਹਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਦੇ ਦਿਮਾਗ ਵਿੱਚ ਹਲਚਲ ਬਹੁਤ ਘੱਟ ਹੈ। ਦਿਮਾਗ ਦੇ MRI ਸਕੈਨ ਵਿੱਚ ‘ਹਾਈਪੋਕਸਿਕ’ ਬਦਲਾਅ ਦਿਖੇ ਹਨ. ਰੀੜ੍ਹ ਦੀ ਹੱਡੀ ਦੇ MRI ਵਿੱਚ ਗਰਦਨ ਅਤੇ ਪਿੱਠ ਦੇ ਹਿੱਸੇ ਵਿੱਚ ਕਾਫ਼ੀ ਡੂੰਘੀ ਸੱਟ ਦਾ ਪਤਾ ਲੱਗਾ ਹੈ। ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਕਾਰਨ ਉਨ੍ਹਾਂ ਦੇ ਹੱਥ ਅਤੇ ਪੈਰ ਬਹੁਤ ਕਮਜ਼ੋਰ ਹੋ ਗਏ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ‘ਤੇ ਰੱਖਣ ਦੀ ਲੋੜ ਹੈ।
Share this content:

Post Comment