ਪ੍ਰਮਾਣੂ ਪਣਡੁੱਬੀ ਤੋਂ ਬੈਲਿਸਟਿਕ ਮਿਜ਼ਾਈਲ ਦਾਗਣ ਦੀ ਪਰਖ

ਨਵੀਂ ਦਿੱਲੀ : ਭਾਰਤੀ ਜਲ ਸੈਨਾ ਨੇ ਨਵੀਂ ਸ਼ਾਮਲ ਕੀਤੀ ਗਈ ਪ੍ਰਮਾਣੂ ਪਣਡੁੱਬੀ ਆਈ ਐੱਨ ਐੱਸ ਅਰਿਘਾਤ ਤੋਂ 3,500 ਕਿੱਲੋਮੀਟਰ ੱਕ ਮਾਰ ਕਰਨ ਦੇ ਸਮਰੱਥ ਕੇ-4 ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ। ਰੱਖਿਆ ਸੂਤਰਾਂ ਮੁਤਾਬਕ ਪਰਖ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੰਬੰਧਤ ਅਧਿਕਾਰੀ ਚੋਟੀ ਦੀ ਫੌਜੀ ਅਤੇ ਸਿਆਸੀ ਲੀਡਰਸ਼ਿਪ ਨੂੰ ਜਾਣਕਾਰੀ ਦੇਣਗੇ। ਇਹ ਪਰਖ ਦੇਸ਼ ਦੀ ਦੋਹਰਾ ਵਾਰ ਕਰਨ ਦੀ ਸਮਰੱਥਾ ਨੂੰ ਪ੍ਰਮਾਣਤ ਕਰਨ ਲਈ ਮਹੱਤਵਪੂਰਨ ਹੈ। ਭਾਰਤੀ ਜਲ ਸੈਨਾ ਨੇ ਅਗਸਤ ’ਚ ਵਿਸ਼ਾਖਾਪਟਨਮ ਸਥਿਤ ਸ਼ਿਪ ਬਿਲਡਿੰਗ ਸੈਂਟਰ ’ਚ ਪਣਡੁੱਬੀ ਨੂੰ ਸ਼ਾਮਲ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੀ ਪੂਰੀ ਰੇਂਜ ਦੀ ਪਰਖ ਤੋਂ ਪਹਿਲਾਂ ਡੀ ਆਰ ਡੀ ਓ ਨੇ ਪਾਣੀ ਦੇ ਹੇਠਲੇ ਪਲੇਟਫਾਰਮਾਂ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਦੇ ਲਾਂਚ ਦੇ ਵਿਆਪਕ ਤਜਰਬੇ ਕੀਤੇ ਸਨ। ਜਲ ਸੈਨਾ ਕੋਲ ਦੋ ਪ੍ਰਮਾਣੂ ਪਣਡੁੱਬੀਆਂ ਹਨ, ਜੋ ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਰੱਖਦੀਆਂ ਹਨ, ਜਿਨ੍ਹਾਂ ’ਚ ਆਈ ਅੱੈਨ ਐੱਸ ਅਰਿਹੰਤ ਅਤੇ ਅਰਿਘਾਤ ਸ਼ਾਮਲ ਹਨ। ਤੀਜੀ ਕਿਸ਼ਤੀ ਵੀ ਲਾਂਚ ਕੀਤੀ ਗਈ ਹੈ ਅਤੇ ਅਗਲੇ ਸਾਲ ਸ਼ਾਮਲ ਹੋਣ ਦੀ ਉਮੀਦ ਹੈ।

ਸਾਂਝਾ ਕਰੋ

ਪੜ੍ਹੋ

ਮਾਲ ਅਧਿਕਾਰੀਆਂ ਵੱਲੋਂ ਵਿਜੀਲੈਂਸ ਦਫ਼ਤਰ ਅੱਗੇ ਦਿੱਤਾ

ਬਰਨਾਲਾ, 28 ਨਵੰਬਰ – ਦਿ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਅੱਜ...