ਨਵੀਂ ਦਿੱਲੀ, 23 ਨਵੰਬਰ – ਭਾਰਤ ਵਿਚ ਵਧ ਰਹੇ ਅਪਰਾਧਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿਚ ਹੀ ਸਾਈਬਰ ਅਪਰਾਧੀਆਂ ਨੇ ਭਾਰਤੀਆਂ ਤੋਂ 1750 ਕਰੋੜ ਰੁਪਏ ਠੱਗ ਲਏ ਹਨ। ਕੇਂਦਰ ਸਰਕਾਰ ਨੇ ਸੁਰੱਖਿਆ ਦਾ ਤਾਣਾਬਾਣਾ ਹੋਰ ਕਸਦਿਆਂ ਦੂਰ ਸੰਚਾਰ ਸਾਈਬਰ ਸੁਰੱਖਿਆ ਦੇ ਨਵੇਂ ਨਿਯਮਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸਾਈਬਰ ਅਪਰਾਧ ਹੋਣ ’ਤੇ ਤੁਰੰਤ ਕਾਰਵਾਈ ਦੀ ਨੀਤੀ ਤਹਿਤ ਇਸ ਪੂਰੇ ਤੰਤਰ ਦੇ ਹਰ ਸਿਰੇ ਤੋਂ ਤੈਅਸ਼ੁਦਾ ਤਰੀਕੇ ਨਾਲ ਟਰੇਸ ਕਰਕੇ ਉਸ ’ਤੇ ਕਾਬੂ ਪਾਇਆ ਜਾਵੇਗਾ। ਦੂਰਸੰਚਾਰ ਦੇ ਕਿਸੇ ਵੀ ਖੇਤਰ ਵਿਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ ਹਰ ਹਾਲ ਵਿਚ ਇਕ ਚੀਫ਼ ਟੈਲੀਕਮਿਊਨੀਕੇਸ਼ੰਸ਼ ਸਿਕਿਓਰਿਟੀ ਅਫ਼ਸਰ ਰੱਖਣਾ ਪਵੇਗਾ। ਦੂਰਸੰਚਾਰ ਕੰਪਨੀਆਂ ਨੂੰ ਕੋਈ ਵੀ ਸਾਈਬਰ ਅਪਰਾਧ ਕਿੰਨੇ ਵੀ ਛੋਟੇ ਜਾਂ ਵੱਡੇ ਪੈਮਾਨੇ ’ਤੇ ਕਿਉਂ ਨਾ ਹੋਇਆ ਹੋਵੇ, ਉਸ ਦੀ ਇਕ ਇਕ ਜਾਣਕਾਰੀ ਚੀਫ਼ ਟੈਲੀਕਮਿਊਨੀਕੇਸ਼ੰਸ਼ ਸਿਕਿਓਰਿਟੀ ਰਾਹੀਂ ਵੱਧ ਤੋਂ ਵੱਧ ਛੇ ਘੰਟਿਆਂ ਵਿਚ ਕੇਂਦਰ ਨੂੰ ਦੇਣੀ ਹੋਵੇਗੀ।
ਇਸ ਬਿਊਰੋ ਵਿਚ ਪ੍ਰਭਾਵਿਤ ਪ੍ਰਣਾਲੀ ਵਿਚ ਮੌਜੂਦਾ ਬਿਊਰੇ ਦੇ ਨਾਲ ਹੀ ਅਜਿਹੀਆਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦੇਣੀ ਹੋਵੇਗੀ। ਸਾਈਬਰ ਅਪਰਾਧ ਜਾਂ ਸਾਈਬਰ ਸੁਰੱਖਿਆ ਵਿਚ ਸੰਨ੍ਹ ਦੇ ਮਾਮਲਿਆਂ ਵਿਚ 24 ਘੰਟੇ ਵਿਚ ਦੂਰ ਸੰਚਾਰ ਕੰਪਨੀਆਂ ਨੂੰ ਪ੍ਰਭਾਵਿਤ ਸੇਵਾਵਾਂ ਜਾਂ ਨੈੱਟਵਰਕ ਵਾਲੇ ਖਪਤਕਾਰਾਂ, ਉਨ੍ਹਾਂ ਦੇ ਗੱਲਬਾਤ ਦੇ ਸਮੇਂ, ਭੂਗੋਲਿਕ ਖੇਤਰ ਦਾ ਬਿਊਰਾ ਵੀ ਕੇਂਦਰੀ ਏਜੰਸੀਆਂ ਨੂੰ ਦੇਣਾ ਹੋਵੇਗਾ। ਜਾਂਚ ਦੇ ਬਾਅਦ ਪ੍ਰਬੰਧ ਵਿਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਵਿਚ ਫਿਰ ਤੋਂ ਸਾਈਬਰ ਤੰਤਰ ਨੂੰ ਹੋਰ ਚੌਕਸ ਕੀਤਾ ਜਾਵੇਗਾ। ਇਹ ਪ੍ਰਕਿਰਿਆ ਹਰ ਵਾਰ ਕੋਈ ਨਵੀਂ ਕਮੀ ਸਾਹਮਣੇ ਆਉਣ’ਤੇ ਅਪਣਾਈ ਜਾਵੇਗੀ।
ਡਾਟਾ ਹਾਸਲ ਕਰਨ ਦਾ ਕੇਂਦਰ ਨੂੰ ਅਧਿਕਾਰ
ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਦਾ ਉਦੇਸ਼ ਭਾਰਤੀ ਸੰਚਾਰ ਪ੍ਰਣਾਲੀ ਤੇ ਸੇਵਾਲਾਂ ਨੂੰ ਸੁਰੱਖਿਅਤ ਰੱਖਣਾ ਹੈ। ਇਸ ਲਈ ਦੂਰ ਸੰਚਾਰ ਸੇਵਾਵਾਂ, ਜਾਂ ਆਪਰੇਟਿੰਗ ਜਾਂ ਦੂਰਸੰਚਾਰ ਮੈਨਟੇਂਨੈਂਸ ਦੀ ਟੈਲੀਕਾਮ ਕੰਪਨੀਆਂ ਨੂੰ ਸੁਰੱਖਿਆ ਸਬੰਧੀ ਘਟਨਾਵਾਂ ਦੀ ਰਿਪੋਰਟ ਦੇਣ ਇਕ ਤੈਅਸ਼ੁਦਾ ਸਮੇਂ ਵਿਚ ਜ਼ਰੂਰੀ ਹੈ। ਇਨ੍ਹਾਂ ਨਿਯਮਾਂ ਨਾਲ ਕੇਂਦਰ ਸਰਕਾਰ ਜਾਂ ਉਸਦੀ ਏਜੰਸੀ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਸਾਈਬਰ ਸੁਰੱਖਿਆ ਕਾਰਨਾਂ ਤੋਂ ਟ੍ਰੈਫਿਕ ਡਾਟਾ ਤੇ ਹੋਰ ਕਿਸੇ ਵੀ ਪ੍ਰਕਾਰ ਦੇ ਡਾਟਾ (ਮੈਸੇਜ ਦੀ ਵਿਸ਼ਾ ਸਮੱਗਰੀ ਛੱਡ ਕੇ) ਨੂੰ ਟੈਲੀਕਾਮ ਕੰਪਨੀਆਂ ਤੋਂ ਹਾਸਲ ਕਰ ਸਕਦੀਆਂ ਹਨ। ਨਵੇਂ ਦੂਰਸੰਚਾਰ ਐਕਟ ਦੇ ਨਿਯਮਾਂ ਦੇ ਮਸੌਦੇ ਮੁਤਾਬਕ ਦੂਰਸੰਚਾਰ ਕੰਪਨੀਆਂ ਨੂੰ ਟੈਲੀਕਾਮ ਸਾਈਬਰ ਸਿਕਿਓਰਿਟੀ ਦੀ ਪਾਲਸੀ ਨੂੰ ਵੀ ਅਪਨਾਉਣਾ ਬੇਹੱਦ ਜ਼ਰੂਰੀ ਹੋਵੇਗਾ। ਇਸ ਵਿਚ ਸਿਕਿਓਰਿਟੀ ਸੇਫਗਾਰਡ, ਰਿਸਕ ਮੈਨੇਜਮੈਂਟ ਅਪ੍ਰੋਚੇਜ਼, ਕਾਰਵਾਈਆਂ, ਟ੍ਰੇਨਿੰਗ, ਨੇਟਵਰਕ ਟੇਸਟਿੰਗ ਤੇ ਖਤਰੇ ਦੇ ਮੁਲੰਕਣ ਨੂੰ ਵੀ ਸ਼ਾਮਲ ਕਰਨਾ ਹੋਵੇਗਾ।
ਮੇਟਾ ਨੇ ਘੁਟਾਲੇ ਨਾਲ ਜੁੜੇ 50 ਲੱਖ ਖਾਸੇ ਹਟਾਏ
ਨਵੀਂ ਦਿੱਲੀ, ਆਈਏਐੱਨਐੱਸ : ਇੰਟਰਨੈੱਟ ਮੀਡੀਆ ਕੰਪਨੀ ਮੇਟਾ ਨੇ ਮੀਆਂਮਾਰਸ ਲਾਓਸ, ਸੰਬੋਡੀਆ, ਯੂਏਈ ਤੇ ਫਿਲੀਪਿੰਸ਼ ਵਿਚ ਘੁਟਾਲੇ ਨਾਲ ਸਬੰਧਤ 20 ਲੱਖ ਤੋਂ ਵੱਧ ਖਾਤੇ ਹਟਾ ਦਿੱਤੇ ਹਨ। ਮੇਟਾ ਨੇ ਕਿਹਾ ਕਿ ਉਹ ਪਿਗ ਬੁਚਰਿੰਗ ਨਾਂ ਦੀ ਇਕ ਅਪਰਾਧਕ ਸੰਗਠਨ ਨੂੰ ਫੜਨ ਵਿਚ ਲੱਗੇ ਹੋਏ ਹਨ। ਅਜਿਹੇ ਘੁਟਾਲੇ ਰਾਹੀਂ ਪਿਛਲੇ ਸਾਲ ਵਿਚ 64 ਅਰਬ ਡਾਲਰ ਠੱਗੇ ਗਏ ਸੀ।