Loading Now

ਸਪੀਕਰ ਨੇ ਗਊਸ਼ਾਲਾ ਵਿਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

ਸਪੀਕਰ ਨੇ ਗਊਸ਼ਾਲਾ ਵਿਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

ਕੋਟਕਪੂਰਾ, 22 ਸਤੰਬਰ (ਗਿਆਨ  ਸਿੰਘ ਏ.ਡੀ.ਪੀ ਨਿਊਜ਼) – ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਗਊਸ਼ਾਲਾ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਸ੍ਰੀ ਗਊਸ਼ਾਲਾ ਕਮੇਟੀ ਅਤੇ ਗਊ ਸੇਵਾ ਸੰਮਤੀ ਵੱਲੋਂ ਕਰਵਾਈ ਗਈ ਬ੍ਰਹੰਮਲੀਨ 1008 ਸੁਆਮੀ ਮਹੇਸ਼ਮੁਨੀ ਜੀ ਮਹਾਰਾਜ ਬੋਰੇ ਵਾਲੇ ਜੀ ਦੀ ਬਰਸੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਗਊ ਸੇਵਾ ਸਾਡੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਜਿਹੇ ਪ੍ਰੋਗਰਾਮਾਂ ਰਾਹੀਂ ਸਮਾਜ ਵਿੱਚ ਚੰਗੇ ਬਦਲਾਅ ਲਿਆ ਸਕਦੇ ਹਨ।
Capture-14 ਸਪੀਕਰ ਨੇ ਗਊਸ਼ਾਲਾ ਵਿਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ
ਪ੍ਰੋਗਰਾਮ ਵਿੱਚ ਸਪੀਕਰ ਨੇ ਗਊਸ਼ਾਲਾ ਵਿੱਚ ਪਾਲੇ ਜਾ ਰਹੇ ਪਸ਼ੂਆਂ ਦੀ ਸੁਰੱਖਿਆ ਅਤੇ ਖੁਰਾਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਗਊਸ਼ਾਲਾ ਕਮੇਟੀ ਅਤੇ ਗਊ ਸੇਵਾ ਸੰਮਤੀ ਕੋਟਕਪੂਰਾ ਦੇ ਮੈਬਰਾਂ ਵੱਲੋਂ ਕਰਵਾਏ ਧਾਰਮਿਕ ਪ੍ਰੋਗਰਾਮਾਂ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਪ੍ਰਵੀਨ ਗਰਗ, ਸ਼ਿਵਜੀ ਗੋਇਲ, ਦਰਸ਼ਨ ਗੋਇਲ, ਰਾਜੀਵ ਕੁਮਾਰ ਗੋਇਲ, ਪੰਕਜ ਮੰਗਲ, ਸੰਦੀਪ ਗੋਇਲ, ਹਰਮਨ ਸਿੰਘ, ਜਤਿਨ ਬਾਂਸਲ ਹਾਜ਼ਰ ਸਨ।

Share this content:

Post Comment