Loading Now

ਨਾਸਤਿਕ ਹੋਣਾ/ਸੁਖਵੰਤ ਹੁੰਦਲ

ਨਾਸਤਿਕ ਹੋਣਾ/ਸੁਖਵੰਤ ਹੁੰਦਲ

“ਨਾਸਤਿਕ ਹੋਣ ਬਾਅਦ’ ਨਾਮੀ ਕਵਿਤਾ ਨਾਸਤਿਕਤਾ ਦਾ ਕਾਵਿਕ ਐਲਾਨਨਾਮਾ ਹੈ। ਏਸ ਐਲਾਨ-ਨਾਮੇ ਦਾ ਲੁਪਤ ਆਧਾਰ ਇਹ ਹੈ ਕਿ ਆਸਤਿਕਤਾ ਜਾਂ ਧਰਮ ਪ੍ਰਧਾਨ ਸਮਾਜਾਂ ਵਿੱਚ ਨਾਸਤਿਕ ਹੋਇਆ ਨਹੀਂ ਜਾਂਦਾ ਬਣਿਆ ਜਾਂਦਾ ਹੈ। ਇਹ ਤਾਂ ਹੈ ਕਿਉਂਕਿ ਅਜਿਹੇ ਸਮਾਜ ਵਿੱਚ ਬਹੁਤ ਭਾਰੀ ਬਹੁ-ਗਿਣਤੀ ਬੱਚਿਆਂ ਦਾ ਪਾਲਣ ਪੋਸਣ ਧਰਮ ਤੇ ਆਸਤਿਕਤਾ ਵਾਲੇ ਢਾਂਚੇ ਤੇ ਮਾਹੌਲ ਵਿੱਚ ਹੁੰਦਾ ਹੈ। ਏਸ ਲਈ ਉਹ ਬਾਲਗ ਬਣਨ ਤੋਂ ਕਿਤੇ ਪਹਿਲਾਂ ਤੋਂ ਹੀ ਆਸਤਕ ਹੋ ਚੁੱਕੇ ਹੁੰਦੇ ਹਨ। ਜੇ ਉਹਨਾਂ ਵਿੱਚੋਂ ਕੋਈ ਬਾਅਦ ਜਿ਼ੰਦਗੀ ਵਿੱਚ ਨਾਸਤਿਕ ‘ਹੋਣ’ ਦਾ ਦਾਅਵਾ ਕਰੇ ਤਾਂ ਉਹਨੇ ਜ਼ਰੂਰ ਆਸਤਿਕਤਾ ਤੋਂ ਨਾਸਤਿਕਤਾ ਦਾ ਸਫਰ ਕੱਛਿਆ ਹੋਵੇਗਾ। ਕਹਿਣ ਦਾ ਭਾਵ ਹੈ ਕਿ ਜੇ ਨਾਸਤਿਕਤਾ ਤੁਹਾਨੂੰ ਵਿਰਸੇ ਵਿੱਚ ਮਿਲੀ ਹੋਵੇ ਤਾਂ ਤੁਸੀਂ ਨਾਸਤਿਕ ‘ਹੋ’, ਨਹੀਂ ਤਾਂ ਤੁਸੀਂ ਨਾਸਤਿਕ ‘ਬਣੇ’ ਹੋ, ਤੇ ਬਣਨਾ ਇਕ ਪ੍ਰਕਿਰਿਆ (ਪਰੋਸੈੱਸ), ਇਕ ਸਫਰ, ਹੈ। ਜ਼ਾਹਿਰ ਹੈ ਕਿ ‘ਨਾਸਤਿਕ ਹੋਣ ਬਾਅਦ’ ਵਾਲੀ ਕਵਿਤਾ ਵਿਚਲੇ ਪਾਤਰ ‘ਮੈਂ’ ਜਾਂ ਕਵੀ ਨੇ ਇਹ ਸਫਰ ਬੇਸ਼ੱਕ ਕੱਛਿਆ ਹੋਇਆ ਹੈ, ਤੇ ਉਹ ਇਸ ਸਫਰ ਦੇ ਅੰਤ ‘ਤੇ ਕਾਵਿਕ ਖੂਬਸੂਰਤੀ ਦੇ ਅੰਦਾਜ਼ ਵਿੱਚ ਐਲਾਨ ਕਰਦਾ ਹੈ:

ਨਾਸਤਿਕ ਹੋਣ ਬਾਅਦ

ਸਦੀਆਂ ਤੋਂ ਸਿਰ ਚੜ੍ਹਿਆ ਭਾਰ ਲਹਿ ਜਾਂਦਾ ਹੈ

ਹਲਕੇ ਸੁਰਖਰੂ ਹੋਣ ਦਾ

ਮਿੱਠਾ ਜਿਹਾ ਅਹਿਸਾਸ ਬਾਕੀ ਰਹਿ ਜਾਂਦਾ ਹੈ ”

ਮੇਰਾ ਆਪਣਾ ਵਿਚਾਰ ਹੈ ਕਿ ਦੋਸਤਾਂ ਦੀਆਂ ਕਿਤਾਬਾਂ ਬਾਰੇ ਵੱਡੇ ਦਾਅਵੇ ਨਹੀਂ ਕੀਤੇ ਜਾਂਦੇ ਸਗੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਇਸ ਲਈ ਮੈਂ ਆਪਣੇ ਦੋਸਤ ਸਾਧੂ ਦੀ ਇਸ ਕਿਤਾਬ ਦਾ ਸਵਾਗਤ ਕਰਦਾ ਹਾਂ ਅਤੇ ਸਾਧੂ ਨੂੰ, ਉਸ ਦੇ ਪਾਠਕਾਂ ਨੂੰ ਅਤੇ ਸਮੁੱਚੇ ਪੰਜਾਬੀ ਸਾਹਿਤਕ ਜਗਤ ਨੂੰ ਇਸ ਕਿਤਾਬ ਦੀ ਆਮਦ `ਤੇ ਵਧਾਈ ਦਿੰਦਾ ਹਾਂ।

ਇਹ ਕਿਤਾਬ ਅਦਬ ਪ੍ਰਕਾਸ਼ਨ, ਪੱਖੋਕੇ ਤਰਨ-ਤਾਰਨ ਨੇ ਛਾਪੀ ਹੈ। ਉਹਨਾਂ ਤੋਂ ਮਿਲ ਸਕਦੀ ਹੈ।

Share this content:

Post Comment