ਨਵੀਂ ਦਿੱਲੀ, 1 ਅਕਤੂਬਰ – ਕੋਲੈਸਟਰੋਲ ਇਕ ਤਰ੍ਹਾਂ ਦਾ ਫੈਟ ਹੁੰਦਾ ਹੈ, ਜੋ ਆਮ ਤੌਰ ‘ਤੇ ਖ਼ੂਨ ਵਿਚ ਪਾਇਆ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਚੰਗਾ ਅਤੇ ਮਾੜਾ ਅਤੇ ਸਰੀਰ ਲਈ ਸੀਮਤ ਮਾਤਰਾ ਵਿਚ ਜ਼ਰੂਰੀ ਵੀ ਹਨ ਪਰ ਬੈਡ ਕੋਲੈਸਟ੍ਰੋਲ ਦਾ ਪੱਧਰ ਵਧਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।ਇਸ ਨਾਲ ਧਮਨੀਆਂ ਬਲੌਕ ਹੋ ਸਕਦੀਆਂ ਹਨ, ਜੋ ਹਾਰਟ ਅਟੈਕ ਤੇ ਸਟ੍ਰੋਕ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਜੀਵਨਸ਼ੈਲੀ ਇਸ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਵਿਚ ਮੌਜੂਦ ਕੁਝ ਮਸਾਲੇ ਵੀ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰ ਸਕਦੇ ਹਨ।
ਕੋਲੈਸਟਰੋਲ ਨੂੰ ਘਟਾਉਣ ਲਈ ਮਸਾਲੇ
ਲਸਣ
ਲਸਣ ਵਿਚ ਐਂਟੀਆਕਸੀਡੈਂਟ ਤੇ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਇਹ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਲਸਣ ਦਾ ਰੋਜ਼ਾਨਾ ਸੇਵਨ ਖਰਾਬ ਕੋਲੈਸਟਰੋਲ (LDL) ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸੋਜ਼ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਧਮਨੀਆਂ ਸਿਹਤਮੰਦ ਰਹਿੰਦੀਆਂ ਹਨ।
ਦਾਲਚੀਨੀ
ਦਾਲਚੀਨੀ ਇਕ ਮਸਾਲਾ ਹੈ, ਜੋ ਆਪਣੇ ਸੁਆਦ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਸਿਹਤ ਲਾਭ ਵੀ ਹਨ। ਦਾਲਚੀਨੀ ਵਿਚ ਪਾਇਆ ਜਾਣ ਵਾਲਾ ਕੰਪਾਊਡ ਕੁਮਾਰੀਨ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜੋ ਬਦਲੇ ਵਿਚ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਕਾਲੀ ਮਿਰਚ
ਕਾਲੀ ਮਿਰਚ ਆਮ ਮਸਾਲਾ ਹੈ, ਜਿਸ ਨੂੰ ਲਗਭਗ ਹਰ ਰਸੋਈ ਵਿਚ ਵਰਤਿਆ ਜਾਂਦਾ ਹੈ। ਇਸ ‘ਚ ਪਾਈਪਰੀਨ ਨਾਂ ਦਾ ਕੰਪਾਊਡ ਹੁੰਦਾ ਹੈ, ਜੋ ਸਰੀਰ ’ਚ ਫੈਟ ਨੂੰ ਘੱਟ ਕਰ ਸਕਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
ਹਲਦੀ
ਹਲਦੀ ਆਪਣੇ ਰੰਗ ਤੇ ਔਸ਼ਧੀ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ਵਿਚ ਕਰਕਿਊਮਿਨ ਨਾਮਕ ਕੰਪਾਊਡ ਹੁੰਦਾ ਹੈ, ਜੋ ਇਕ ਐਂਟੀਆਕਸੀਡੈਂਟ ਹੈ। ਕਰਕਿਊਮਿਨ ਕੋਲੈਸਟ੍ਰੋਲ ਦੇ ਆਕਸੀਕਰਨ ਨੂੰ ਰੋਕਣ ਵਿਚ ਮਦਦ ਕਰ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਅਜਵਾਇਣ
ਅਜਵਾਇਣ ਭਾਰਤੀ ਮਸਾਲਾ ਹੈ ਜੋ ਆਪਣੇ ਸੁਆਦ ਤੇ ਚਿਕਿਤਸਕ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸ ਵਿਚ ਥਾਈਮੋਲ ਨਾਮਕ ਕੰਪਾਊਡ ਹੁੰਦਾ ਹੈ, ਜੋ ਪਾਚਨ ਵਿਚ ਸੁਧਾਰ ਕਰ ਸਕਦਾ ਹੈ ਅਤੇ ਕੋਲੈਸਟ੍ਰੋਲ ਨੂੰ ਘਟਾ ਸਕਦਾ ਹੈ।
ਮੇਥੀ
ਮੇਥੀ ਆਪਣੇ ਸੁਆਦ ਅਤੇ ਔਸ਼ਧੀ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ਵਿਚ ਫੇਨੋਲੈਟਿਕ ਐਸਿਡ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ।