ਦਿਸ਼ਾ ਪਟਾਨੀ ਦੇ ਘਰ ‘ਤੇ ਹੋਈ ਫਾਇਰਿੰਗ, ਗੋਲਡੀ ਬਰਾੜ ਗਿਰੋਹ ਨੇ ਲਈ ਜ਼ਿੰਮੇਵਾਰੀ
ਬਰੇਲੀ, 13 ਸਤੰਬਰ – ਅਦਾਕਾਰਾ ਦਿਸ਼ਾ ਪਟਾਨੀ ਅਤੇ ਉਸਦੀ ਭੈਣ ਸੇਵਾਮੁਕਤ ਮੇਜਰ ਖੁਸ਼ਬੂ ਪਟਾਨੀ ਦੇ ਸਿਵਲ ਲਾਈਨਜ਼ ਘਰ ਦੇ ਬਾਹਰ ਦੋ ਬਦਮਾਸ਼ਾਂ ਨੇ ਹਵਾ ਵਿੱਚ ਗੋਲ਼ੀਆਂ ਚਲਾਈਆਂ ਅਤੇ ਭੱਜ ਗਏ। ਬਾਅਦ ਵਿੱਚ ਗੋਲਡੀ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕਰਕੇ ਗੋਲ਼ੀਬਾਰੀ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਲਿਖਿਆ ਸੀ ਕਿ ਅਸੀਂ ਗੋਲ਼ੀਬਾਰੀ ਕਰਵਾਈ। ਉਸਨੇ ਸਾਡੇ ਸਤਿਕਾਰਯੋਗ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁਧਚਾਰੀਆ ਮਹਾਰਾਜ ਦਾ ਅਪਮਾਨ ਕੀਤਾ ਹੈ। ਉਸਨੇ ਸਾਡੇ ਸਨਾਤਨ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ਼ ਇੱਕ ਟ੍ਰੇਲਰ ਸੀ, ਅਗਲੀ ਵਾਰ ਜੇਕਰ ਕੋਈ ਸਾਡੇ ਧਰਮ ਦਾ ਨਿਰਾਦਰ ਕਰਦਾ ਹੈ, ਤਾਂ ਅਸੀਂ ਕਿਸੇ ਨੂੰ ਵੀ ਉਸਦੇ ਘਰ ਵਿੱਚ ਜ਼ਿੰਦਾ ਨਹੀਂ ਛੱਡਾਂਗੇ। ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਪਟਨੀ ਦੀ ਭੈਣ ਖੁਸ਼ਬੂ ਪਟਾਨੀ ਨੇ ਪ੍ਰੇਮਾਨੰਦ ਮਹਾਰਾਜ ਦੇ ਕੁੜੀਆਂ ਨਾਲ ਸਬੰਧਤ ਬਿਆਨ ਦਾ ਵਿਰੋਧ ਕੀਤਾ ਸੀ।
Share this content:



Post Comment