ਪੰਜਾਬੀ ਲਿਖਾਰੀ ਸਭਾ ਸਿਆਟਲ ਨੇ ਰਚੀ ਸਾਹਿਤਕਾਰਾਂ ਮਿਲਣੀ
*ਵਿਰਸੇ ਦੀਆਂ ਯਾਦਾਂ ਨੂੰ ਸਮਰਪਿਤ ਅਤੇ ਸਾਹਿਤਕ ਸਮਾਗਮ
ਸਿਆਟਲ (ਅਮਰੀਕਾ) 13 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਹਰਿਆਵਲ-ਬਾਦਸ਼ਾਹ ਸਿਆਟਲ (ਅਮਰੀਕਾ) ਦੀ ਧਰਤੀ ਉਪਰ ਪੰਜਾਬੀ-ਪੰਜਾਬੀਅਤ ਦੀ ਪ੍ਰਫੁਲਤਾ ਪ੍ਰਤੀ ਸੁਹਿਰਦ- ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.), ਨੇ ਆਪਣੇ ਨਿਰੰਤਰ ਚੱਲਦੇ ਪ੍ਰੋਗਰਾਮਾਂ ਨੂੰ ਚਾਲੂ ਰੱਖਦਿਆਂ, ਸਾਹਿਤ ਪ੍ਰੇਮੀ ਅਤੇ ਸਾਹਿਤਕਾਰਾਂ ਨੂੰ ਰਲ ਬੈਠਣ ਦੀ ਮਿਲਣੀ ਦਾ ਮੌਕਾ ਪ੍ਰਦਾਨ ਕੀਤਾ। ‘ਗੋਲਡਨ ਕਰੀ, ਕੈਂਟ (ਸਿਆਟਲ)’ ਦੇ ਹਾਲ ਵਿੱਚ ਸਭਾ ਦੇ ਸਰਪ੍ਰਸਤ ਸ਼ੰਗਾਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ‘ਸਾਹਿਤ, ਸੰਗੀਤ-ਮਹਿਫਲ,ਸਨਮਾਨ ਅਤੇ ਸਭਾ ਤੋਂ ਵਿਛੁੜੀਆਂ ਰੂਹਾਂ: ਸਵ. ਨਿਰੰਜਨ ਸਿੰਘ ਸਹੋਤਾ ਅਤੇ ਸਵ. ਬੀਬੀ ਸਵਰਾਜ ਕੌਰ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ’ ਕੀਤਾ ਗਿਆ।
ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਨੇ ਆਏ ਹੋਏ ਸਾਰੇ ਮੈਂਬਰਾਂ, ਅਹੁਦੇਦਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆਂ’ ਕਹਿੰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਸ. ਨਿਰੰਜਨ ਸਿੰਘ ਸਹੋਤਾ ਜੀ ਦੇ ਜੀਵਨ ਅਤੇ ਲਿਖਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸਭਾ ਦੇ ਜਰਨਲ ਸਕੱਤਰ ਜਗੀਰ ਸਿੰਘ ਅਤੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ ਨੇ ਅਦਬੀ ਸ਼ਬਦਾਂ ਨਾਲ ਸਮਾਗਮ ਨੂੰ ਤਰਤੀਬ ਦਿੱਤੀ। ਨਿਰੰਜਨ ਸਿੰਘ ਸਹੋਤਾ ਨੂੰ ਯਾਦ ਕਰਦਿਆਂ ਉਹਨਾਂ ਦੇ ਬੇਟੇ ਕੰਵਲਜੀਤ ਸਿੰਘ ਨੇ ਉਹਨਾਂ ਦੇ ਸਾਹਿਤ ਪ੍ਰਤੀ ਜਨੂੰਨ ਦੀ ਘਟਨਾ ਦੱਸੀ ਕਿ ਬਿਲਕੁੱਲ ਅੰਤਲੇ ਪਲਾਂ ਵਿੱਚ ਵੀ, ਇਲਾਜ ਕਰ ਰਹੇ ਡਾਕਟਰ `ਤੋਂ ਪੈਨ -ਕਾਪੀ ਲੈ ਕੇ ਆਖਰੀ ਕਵਿਤਾ ਲਿਖ ਕੇ ਇਸ ਸੰਸਾਰ ਨੂੰ ਅਲਵਿਦਾ ਕਿਹਾ।ਇਸੇ ਤਰਾਂ ਬੀਬੀ ਸਵਰਾਜ ਕੌਰ ਦੇ ਬੇਟੇ ਪ੍ਰਦੀਪ ਸਿੰਘ ਸੰਘੇੜਾ ਨੇ ਉਹਨਾਂ ਦੇ ਬਚਪਨ ਵਿੱਚ ਵੀ ਪੰਜਾਬੀ ਪ੍ਰਤੀ ਪਨਪੇ ਮੋਹ ਦੀ ਘਟਨਾ ਦਾ ਵਰਨਣ ਕੀਤਾ ਅਤੇ ਇਹੀ ਪੰਜਾਬੀ-ਸਨੇਹ ਆਖਰੀ ਦਮ ਤੱਕ ਉਹਨਾਂ ਨੇ ਨਿਭਾਇਆ। ਬਲਿਹਾਰ ਲੇਹਲ ਦੇ ਸ਼ਬਦਾਂ ਵਿੱਚ ਇਸੇ ਮੋਹ ਦਾ ਨਤੀਜਾ ਸੀ ਕਿ ਪੰਜਾਬ ਭਵਨ ਸਰੀ ਨੇ ਆਪਣੇ ਵਕਾਰੀ ਐਵਾਰਡ ਨਾਲ ਉਹਨਾਂ ਨੂੰ ਸਨਮਾਨਿਆ। ਸਭਾ ਨੂੰ ਦੋਹਾਂ ਸ਼ਖਸ਼ੀਅਤਾਂ ਦੀ ਦੇਣ ਦਾ ਜ਼ਿਕਰ ਕਰਦਿਆਂ, ਮੁੱਢ ਤੋਂ ਹੀ ਸਭਾ ਲਈ ਸਮਰਪਿਤ ਰਹੇ ਸਾਹਿਤਕਾਰ ਹਰਦਿਆਲ ਵਿੱਚ ਚੀਮਾ ਨੇ ਉਹਨਾਂ ਨਾਲ ਸੰਬੰਧਿਤ ਸੁਨਹਿਰੇ ਪਲਾਂ ਨੂੰ ਸਾਂਝਾ ਕੀਤਾ।
ਜੰਗਪਾਲ ਸਿੰਘ ਕੋਟਕਪੂਰਾ ਨੇ ਅਮਰੀਕੀ ਲੋਕਤੰਤਰ ਵਿੱਚ ਆਏ ਉਤਰਾਆ ਚੜ੍ਹਾ ਦੀ ਜਾਣਕਾਰੀ ਦਿੱਤੀ ਜਦੋਂ ਕਿ ਨੀਤ ਗਰੇਵਾਲ ਨੇ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ। ਸਾਹਿਤਕ,ਸੰਗੀਤਕ ਪ੍ਰੋਗਰਾਮ ਅਧੀਨ ਕੀਤੇ ਗਏ ਕਵੀ ਦਰਬਾਰ ਵਿੱਚ ਸ਼ੰਗਾਰ ਸਿੰਘ ਸਿੱਧੂ,( ਆ ਧੀਏ ਗਲ ਲੱਗ ਮਿਲੀਏ, ਯਾਦਾਂ ਵਿੱਚ ਪਿਆਰ ਬੜਾ ਏ) ਪ੍ਰਸਿੱਧ ਗਾਇਕ ਬਲਬੀਰ ਸਿੰਘ ਲਹਿਰਾ,( ਕੁਦਰਤ ਨੇ ਕਾਗਜ਼ ਤੇ ਕਲਮਾਂ ਹੱਥ ਫੜਾਈਆਂ ਨੇ,ਸਿਰ ਝੁਕਦਾ ਜਿਹਨਾਂ ਮਾਂ-ਬੋਲੀ ਲਈ ਵਾਹੀਆਂ ਨੇ ’ ਅਤੇ ਹੋਰ ਕਈ ਗੀਤ), ਸਾਧੂ ਸਿੰਘ ਝੱਜ(,ਲੁੱਟ ਲੈ ਮੌਜ਼ ਬਹਾਰ ਇਸ ਜੀਵਨ ਦੇ ਦਿਨ ਨੇ ਚਾਰ), ਬਲਜਿੰਦਰ ਸਿੰਘ,( ਮਾਪਿਆਂ ਤੋਂ ਬਿਨਾਂ ਕਾਹਦੀਆਂ ਫੇਰੀਆਂ), ਸ਼ਿੰਦਰਪਾਲ ਸਿੰਘ ਔਜਲਾਂ (ਯਾਰ ਉਹ ਕਾਹਦਾ ਬੰਦਾ ਵਕਤ ਵਿਚਾਰੇ ਨਾ,ਮੁਸ਼ਕਲ ਵਿੱਚ ਕਿਸੇ ਦਾ ਕੰਮ ਸੰਵਾਰੇ ਨਾ), ਕੰਵਲਜੀਤ ਸਿੰਘ ਬੱਤਰਾ ਨੇ ਧਾਰਮਿਕ ਗੀਤ (ਮੈਂ ਸੱਭ ਦਾ ਹੋ ਕੇ ਵੇਖ ਲਿਆ ਬੱਸ ਤੇਰਾ ਹੋਣਾ ਬਾਕੀ ਏ), ਹਰਕੀਰਤ ਕੌਰ ਬਠਿੰਡਾ ਮੀਤ ਪ੍ਰਧਾਨ ਨੇ ਮੀਹ ਦੇ ਕਹਿਰ ਸਬੰਧੀ, ਹਰਰਤਨ ਸਿੰਘ ਨੇ ਵਿਦੇਸ਼ਾਂ ਵਿੱਚ ਕੀਤੇ ਪੰਜਾਬੀ ਸਬੰਧੀ ਕੰਮਾਂ ਬਾਰੇ, ਦਵਿੰਦਰ ਸਿੰਘ ਹੀਰਾ ਨੇ ਢਾਡੀ ਰਾਗੀ ਗੀਤ (ਮਾਵਾਂ ਭਾਵੇਂ ਹੋਵਣ ਹੁਸਨ ਦੀਆਂ ਪਰੀਆਂ ਪੁਤਰਾਂ ਬਿਨਾਂ ਸ਼ਿੰਗਾਰ ਨਹੀਂ), ਬੁਲੰਦ ਆਵਾਜ਼ ਦੇ ਮਾਲਿਕ ਅਵਤਾਰ ਬਿੱਲਾ ਗਾਇਕ ਨੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੇ ਦੋ ਬੰਦ ਸੁਣਾਏ ਅਤੇ ਜਗੀਰ ਸਿੰਘ ਨੇ ਸਹੋਤਾ ਜੀ ਦੀ ਲਿਖੀ ਕਵਿਤਾ ਪੜ੍ਹੀ। ਪਰਮਿੰਦਰ ਸਿੰਘ ਟਿਵਾਣਾ ਨੇ ਆਪਣੇ ਅੰਦਾਜ਼ ਵਿੱਚ ਕਵਿਤਾ ਸੁਣਾਈ।ਸਭਾ ਦੇ ਹੋਰ ਕਈ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ ਸਿਰਜੇ ਲੈਅਬੱਧ ਗੀਤਾਂ, ਕਵਿਤਾਵਾਂ ਰਾਹੀਂ ਰੰਗ ਬੰਨਿਆ ਜਿਹਨਾਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਿਠਾਸ ਡੁੱਲ੍ਹ ਡੁੱਲ੍ਹ ਪੈਂਦੀ ਸੀ।ਜ਼ਿੰਦਗੀ ਨਾਲ ਸੰਬੰਧਿਤ ਅਨੇਕਾਂ ਵਿਸ਼ੇ ਇਹਨਾਂ ਰਚਨਾਵਾਂ ਵਿੱਚ ਝਲਕਦੇ ਸਨ।
ਸੁੱਚਾ ਸਿੰਘ ਗਿੱਲ ਸਲਾਹਕਾਰ, ਕੰਵਲਜੀਤ ਕੌਰ ਗਿੱਲ, ਪਰਮਜੀਤ ਕੌਰ ਟਿਵਾਣਾ, ਹਰਿੰਦਰ ਕੌਰ, ਰਣਜੀਤ ਸਿੰਘ ਮੱਲੀ, ਸ਼ਸ਼ੀ ਪ੍ਰਾਸ਼ਰ, ੳਮ ਪ੍ਰਕਾਸ਼, ਕੁਲਵੰਤ ਕੌਰ ਸਹੋਤਾ, ਅੰਮ੍ਰਿਤਪਾਲ ਸਿੰਘ ਸਹੋਤਾ, ਸਰਬਜੋਤ ਲੋਚਮ, ਸੀਤਲ ਕੌਰ ਸਹੋਤਾ , ਰਵਿੰਦਰਜੀਤ ਕੌਰ ਸਹੋਤਾ, ਜਗਮੋਹਨ ਲੋਚਮ,ਗੋਬਿੰਦਰ ਕੌਰ ਸੋਹਲ, ਜਗਦੀਸ਼ ਕੌਰ ਸੰਘੇੜਾ, ਸਰਤਾਜ ਸਿੰਘ ਗਿੱਲ, ਦਮਨਦੀਪ ਕੌਰ ਖੱਟੜਾ,ਸੁਖਦਰਸ਼ਨ ਸਿੰਘ ਖੱਟੜਾ, ਅਰਜ ਸਿੰਘ, ਲਾਲੀ ਸੰਧੂ ,ਚਰਨਜੀਤ ਸਿੰਘ ਖੁਰਾਨਾ, ਸੰਗੀਤਾ ਖੁਰਾਨਾ,ਪਰਮਜੀਤ ਸਿੰਘ ਸ਼ੇਰਗਿੱਲ, ਕਿਰਨਜੀਤ ਕੌਰ ਸੋਹਲ,ਕੁਲਵਿੰਦਰ ਕੌਰ ਚੌਹਾਨ,ਸਰਬਜੀਤ ਸਿੰਘ ਝੱਲੀ, ਸੁਖਪ੍ਰੀਤ ਸਿੰਘ ਮੱਲੀ, ਇੰਦਰਜੀਤ ਸਿੰਘ ਪੰਨੂ, ਤਨਵੀਰ ਕੌਰ , ਲੋਗਨ ਸੈਜ਼ਡੋਵਿਟਜ਼, ਗੁਰਵਿੰਦਰ ਨਿੱਜਰ, ਕੁਲਜਿੰਦਰ ਸਿੰਘ, ਮਲਕੀਤ ਸਿੰਘ ਗਿੱਲ, ਹਰਿੰਦਰ ਕੌਰ, ਹਰਜਿੰਦਰ ਸਿੰਘ ਮਿਨਹਾਸ, ਗੁਰਿੰਦਰ ਗਰੇਵਾਲ, ਦਲਜੀਤ ਸਿੰਘ ਮਣਕੂ, ਜਸਬੀਰ ਸਿੰਘ ਥਿੰਦ, ਪ੍ਰੀਤ ਅਠਵਾਲ, ਜਸਵਿੰਦਰ ਕੌਰ ਲ੍ਹੇਲ, ਕਿੰਦਰਵੀਰ ਸਿੰਘ ਅਤੇ ਹੋਰ ਦਰਸ਼ਕਾਂ ਦੀ ਹਾਜ਼ਰੀ ਸਭਾ ਲਈ ਮਾਣ ਵਾਲੀ ਗੱਲ ਸੀ। ਸਭਾ ਦੀ ਮਨੋਂ-ਧਨੋਂ ਸੇਵਾ ਕਰਨ ਵਾਲੇ ਸੱਜਣ ਸਾਹਿਬ ਸਿੰਘ ਨਿੱਝਰ ਜੀ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਕੱਲੀਆਂ ਸਾਹਿਤ ਸਭਾਵਾਂ ਹੀ ਨਹੀਂ ਬਲਕਿ ਲੋਕ-ਸੇਵਾ ਦੇ ਕੰਮਾਂ ਲਈ ਸਦਾ ਤਤਪਰ ਮਨਮੋਹਨ ਸਿੰਘ ਧਾਲੀਵਾਲ, ਹਰਦੇਵ ਸਿੰਘ ਜੱਜ ਅਤੇ ਬਲਜੀਤ ਸਿੰਘ ਸੋਹਲ ਜੀ ਅੱਜ ਦੇ ਪ੍ਰੋਗਰਾਮ ਦੇ ਸ਼ਿੰਗਾਰ ਸਨ। ਗੁਰਦੀਪ ਸਿੰਘ ਸਿੱਧੂ ਜੋ ਕਿ ਹਰ ਸਾਲ ਬੱਚਿਆਂ ਲਈ ਸਮਰਕੈਂਪ ਆਯੋਜਿਤ ਕਰਦੇ ਹਨ,ਆਪਣੀ ਸਮੁੱਚੀ ਟੀਮ ਨਾਲ ਹਾਜ਼ਰ ਸਨ, ਉਹਨਾਂ ਨੇ ਬੱਚਿਆਂ ਨੂੰ ਸਾਹਿਤ, ਖੇਡਾਂ ਅਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ `ਤੇ ਜ਼ੋਰ ਦਿੱਤਾ। ਸਾਰੇ ਪ੍ਰੋਗਰਾਮ ਦਾ ਇਕ ਇਕ ਪਲ ਕੈਮਰੇ ਦੀ ਅੱਖ ਵਿੱਚ ਕੈਦ ਹੁੰਦਾ ਗਿਆ,ਸੋਸ਼ਲ ਮੀਡੀਆਂ ਦੇ ਮਾਧਿਅਮਾਂ ਨੇ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਆਪਣੇ ਵਿੱਚ ਜ਼ਜਬ ਕਰ ਲਿਆ। ਪੰਜਾਬੀ ਭਾਈਚਾਰੇ ਖਾਸ ਕਰਕੇ ਕਾਰੋਬਾਰੀ ਲੋਕਾਂ ਵੱਲੋਂ ਲਿਖਾਰੀ ਸਭਾ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਚਾਹ ਪਾਣੀ ਦੀ ਸੇਵਾ ਲਈ ਖੁੱਲ੍ਹੇ ਭੰਡਾਰੇ ਹਾਜ਼ਰ ਸਨ ਜਿਸਦਾ ਸਿਹਰਾ ਗੋਲਡਨ ਕਰੀ ਦੇ ਸਤਨਾਮ ਸਿੰਘ ਅਤੇ ਸਟਾਫ਼ ਨੂੰ ਜਾਂਦਾ ਹੈ। ਲਿਖਾਰੀ ਸਭਾ ਵੱਲੋਂ ਗੋਲਡਨ ਕਰੀ ਦੇ ਮਾਲਕਾਂ ਅਤੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Share this content:



Post Comment