ਭਾਰਤੀ ਯੋਗਾ ਸੰਸਥਾਨ ਫਗਵਾੜਾ ਵੱਲੋਂ ਅਧਿਆਪਕ ਦਿਵਸ ਮੌਕੇ ਕੀਤਾ ਗਿਆ ਵਿਸ਼ਾਲ ਯੋਗ ਕਲਾਸ ਦਾ ਆਯੋਜਨ

ਯੋਗ ਕਲਾਸ ਦੌਰਾਨ ਯੋਗ ਅਭਿਆਸੀਆਂ ਨੂੰ ਸੰਬੋਧਨ ਕਰਦੇ ਹੋਏ ਯੋਗ ਅਧਿਆਪਕ

ਫਗਵਾੜਾ ( ਏ.ਡੀ.ਪੀ. ਨਿਊਜ਼) ਭਾਰਤੀ ਯੋਗਾ ਸੰਸਥਾਨ ਫਗਵਾੜਾ ਵੱਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਇੱਕ ਵਿਸ਼ਾਲ ਯੋਗਾ ਕਲਾਸ ਦਾ ਆਯੋਜਨ ਕੀਤਾ, ਜਿਸ ਵਿੱਚ 100 ਤੋਂ ਵੱਧ ਮਹਿਲਾ ਯੋਗ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਸਾਬਤ ਕੀਤਾ ਕਿ ਯੋਗ ਹੀ ਜੀਵਨ ਹੈ। ਇਸ ਮੌਕੇ ‘ਤੇ ਮੌਜੂਦ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਯੋਗ ਅਪਣਾਉਣ ਲਈ ਪ੍ਰੇਰਿਤ ਅਤੇ ਜਾਗਰੂਕ ਕੀਤਾ ਅਤੇ  ਯੋਗ ਨੂੰ ਅਪਣਾ ਕੇ ਜੀਵਨ ਨੂੰ ਸਿਹਤਮੰਦ ਅਤੇ ਖ਼ੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ।

ਵਿਸ਼ਾਲ ਯੋਗ ਕਲਾਸ ਵਿੱਚ ਯੋਗ ਅਭਿਆਸ ਕਰਦੇ ਹੋਏ ਯੋਗ ਅਭਿਆਸੀ

ਇਸ ਪ੍ਰੋਗਰਾਮ ਵਿੱਚ ਫਗਵਾੜਾ ਸਥਿਤ ਸਾਰੇ ਯੋਗਾ ਕੇਂਦਰਾਂ ਦੀਆਂ ਮਹਿਲਾ ਯੋਗ ਅਭਿਆਸੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਨੀਲਮ ਚੋਪੜਾ, ਮੋਨੀਸ਼ਾ ਨਾਰੰਗ, ਸਵਿਤਾ ਪਰਾਸ਼ਰ, ਅਰਚਨਾ ਬੱਤਰਾ, ਸੰਗੀਤਾ ਗੁੰਬਰ, ਅੰਜਲੀ ਮੀਨੂੰ, ਅੰਜੂ ਜਤਿੰਦਰ, ਸੋਨੀਆ ਗੀਤਾ, ਸੀਮਾ ਅਰਚਨਾ, ਅਨੀਤਾ ਸੁਧਾ ਆਦਿ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਯੋਗ ਅਭਿਆਸੀ ਸਾਧਿਕਾਵਾਂ ਅਤੇ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਯੋਗ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਸਮਾਗਮ ਦਾ ਉਦੇਸ਼ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ ਸੀ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...