Loading Now

ਹੜ੍ਹ ਪੀੜ੍ਹਤਾਂ ਲਈ ਅਕਸ਼ੈ ਕੁਮਾਰ ਨੇ ਦਾਨ ਕੀਤੇ 5 ਕਰੋੜ

ਹੜ੍ਹ ਪੀੜ੍ਹਤਾਂ ਲਈ ਅਕਸ਼ੈ ਕੁਮਾਰ ਨੇ ਦਾਨ ਕੀਤੇ 5 ਕਰੋੜ

ਚੰਡੀਗੜ੍ਹ, 6 ਸਤੰਬਰ – ਪੰਜਾਬ ਵਿੱਚ ਹੜ੍ਹਾਂ ਤੋਂ ਪੀੜ੍ਹਤ ਲੋਕਾਂ ਦੀ ਮਦਦ ਲਈ ਹੁਣ ਤੱਕ ਪੰਜਾਬ ਦੇ ਲਗਭਗ ਸਾਰੇ ਸਿਤਾਰੇ ਅੱਗੇ ਆਏ ਹਨ, ਪੰਜਾਬ ਦੇ ਸਿਤਾਰਿਆਂ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਮਦਦ ਲਈ 5 ਕਰੋੜ ਰੁਪਏ ਦਾਨ ਕੀਤੇ ਹਨ। ਰਿਪੋਰਟਾਂ ਅਨੁਸਾਰ ਅਦਾਕਾਰ ਅਕਸ਼ੈ ਕੁਮਾਰ ਨੇ ਖੁਦ ਇਸ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਸੇਵਾ ਹੈ, ਉਨ੍ਹਾਂ ਦਾ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਹੜ੍ਹਾਂ ਤੋਂ ਪੀੜਤ ਲੋਕਾਂ ਲਈ। ਪਰਮਾਤਮਾ ਅਸ਼ੀਰਵਾਦ ਦੇਵੇ।

ਰਿਪੋਰਟਾਂ ਕਹਿੰਦੀਆਂ ਹਨ ਕਿ ਅਕਸ਼ੈ ਨੇ ਕਿਹਾ, ‘ਮੈਂ ਪੰਜਾਬ ਦੇ ਹੜ੍ਹਾਂ ਤੋਂ ਪੀੜਤ ਲੋਕਾਂ ਲਈ 5 ਕਰੋੜ ਰੁਪਏ ਦੇ ਰਿਹਾ ਹਾਂ, ਪਰ ਮੈਂ ਕੌਣ ਹੁੰਦਾ ਹਾਂ ਦਾਨ ਕਰਨ ਵਾਲਾ? ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮਦਦ ਕਰਨ ਦਾ ਮੌਕਾ ਮਿਲਿਆ। ਇਹ ਮੇਰੀ ਸੇਵਾ ਹੈ, ਮੇਰੇ ਵੱਲੋਂ ਇੱਕ ਛੋਟਾ ਜਿਹਾ ਯੋਗਦਾਨ। ਅਕਸ਼ੈ ਨੇ ਅੱਗੇ ਕਿਹਾ, ‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪੰਜਾਬ ਵਿੱਚ ਮੇਰੇ ਭੈਣਾਂ-ਭਰਾਵਾਂ ‘ਤੇ ਆਈ ਕੁਦਰਤੀ ਆਫ਼ਤ ਜਲਦੀ ਦੂਰ ਹੋ ਜਾਵੇ। ਪਰਮਾਤਮਾ ਅਸ਼ੀਰਵਾਦ ਦੇਵੇ।’ ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਦੇਸ਼ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਅਕਸ਼ੈ ਹਮੇਸ਼ਾ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ ਅਤੇ ਮਦਦ ਕਰਦੇ ਹਨ, ਭਾਵੇਂ ਉਹ ਚੇੱਨਈ ਦਾ ਹੜ੍ਹ ਹੋਵੇ ਜਾਂ ਕੋਵਿਡ। ਉਨ੍ਹਾਂ ਨੇ ਭਾਰਤ ਕੇ ਵੀਰ ਐਪ ਰਾਹੀਂ ਸੈਨਿਕ ਪਰਿਵਾਰ ਦੀ ਮਦਦ ਵੀ ਕੀਤੀ ਹੈ।

ਹੋਰ ਮਸ਼ਹੂਰ ਹਸਤੀਆਂ ਨੇ ਵੀ ਕੀਤੀ ਮਦਦ

ਅਕਸ਼ੈ ਤੋਂ ਇਲਾਵਾ ਦਿਲਜੀਤ ਦੁਸਾਂਝ, ਸੋਨੂੰ ਸੂਦ, ਰਣਦੀਪ ਹੁੱਡਾ, ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਨਾ, ਜਸਬੀਰ ਜੱਸੀ, ਕਰਨ ਔਜਲਾ, ਗੁਰੂ ਰੰਧਾਵਾ ਅਤੇ ਐਮੀ ਵਿਰਕ ਨੇ ਵੀ ਹੁਣ ਤੱਕ ਮਦਦ ਕੀਤੀ ਹੈ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਫਿਲਮ ‘ਮੇਹਰ’ 5 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਨੂੰ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਦਾਨ ਕਰਨਗੇ।

Share this content:

Post Comment