ਕੋਲੰਬੀਆ ’ਚ ਸੈਨੇਟਰ ਨੂੰ ਗੋਲੀ ਮਾਰੀ
ਗੋਟਾ , 9 ਜੂਨ – ਗੋਟਾ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਸ਼ਨਿੱਚਰਵਾਰ ਚੋਣ ਪ੍ਰਚਾਰ ਰੈਲੀ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਸੰਸਦ ਮੈਂਬਰ ਉਰੀਬੇ ਤੁਰਬੇ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਦੇਸ਼ ਦੇ ਉੱਚ ਸਦਨ ਸੈਨੇਟ ਦੇ ਮੈਂਬਰ ਮਿਗੁਏਲ ਉਰੀਬੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਉਮੀਦਵਾਰ ਹਨ। ਉਰੀਬੇ ਦੀ ਪਾਰਟੀ ਡੈਮੋਕਰੇਟਿਕ ਸੈਂਟਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ ਅਪ੍ਰਵਾਨਯੋਗ ਹਿੰਸਾ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਇਹ ਘਟਨਾ ਫੋਂਟੀਬੋਨ ਦੇ ਇੱਕ ਪਾਰਕ ਵਿੱਚ ਵਾਪਰੀ ਜਦੋਂ ਹਥਿਆਰਬੰਦ ਹਮਲਾਵਰਾਂ ਦੇ ਸਿਰ ਵਿੱਚ ਪਿੱਛਿਓਂ ਗੋਲੀ ਮਾਰ ਦਿੱਤੀ। ਸੋਸ਼ਲ ਮੀਡੀਆ ’ਤੇ ਪ੍ਰਸਾਰਤ ਤਸਵੀਰਾਂ ਵਿੱਚ ਖੂਨ ਨਾਲ ਲੱਥਪੱਥ ਉਰੀਬੇ ਨੂੰ ਕਈ ਲੋਕਾਂ ਨੇ ਫੜਿਆ ਹੋਇਆ ਹੈ।
ਸੰਭਾਵੀ ਤੌਰ ’ਤੇ ਉਨ੍ਹਾ ਦੇ ਸਿਰ ’ਚ ਜ਼ਖਮ ਹੋਇਆ ਹੈ। ਇਸ ਸੰਬੰਧ ’ਚ ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਕਿ 15 ਸਾਲਾਂ ਦੇ ਇੱਕ ਮੰੁਡੇ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਪਰ ਸੰਘੀ ਸਰਕਾਰ ਨੇ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਰੀਬੇ ਦੀ ਪਤਨੀ ਮਾਰੀਆ ਕਲੌਡੀਆ ਤਾਰਾਜ਼ੋਨਾ ਨੇ ਐਕਸ ’ਤੇ ਲਿਖਿਆ, ਉਰੀਬੇ ਆਪਣੀ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਉਰੀਬੇ ਦੇਸ਼ ਦੇ ਕਾਫੀ ਅਸਰ-ਰਸੂਖ ਵਾਲੇ ਪਰਵਾਰ ਵਿੱਚੋਂ ਹੈ। ਉਸ ਦੀ ਮਾਂ ਉੱਘੀ ਟੀ ਵੀ ਪੱਤਰਕਾਰ ਡਿਆਨਾ ਤੁਰਬੇ ਨੂੰ ਡਰੱਗ ਮਾਫੀਆ ਪਾਬਲੋ ਐਸਕੋਬਾਰ ਦੇ ਬੰਦਿਆਂ ਨੇ ਅਗਵਾ ਵੀ ਕਰ ਲਿਆ ਸੀ।
Share this content:


Post Comment